ਅਦਾਲਤ ਨੇ ਦਿੱਲੀ ਪੁਲਸ ਵਲੋਂ ਦੀਪ ਸਿੱਧੂ ਵਿਰੁੱਧ ਦਾਇਰ ਦੋਸ਼ ਪੱਤਰ 'ਤੇ ਨੋਟਿਸ ਲਿਆ

06/19/2021 4:02:11 PM

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਅਭਿਨੇਤਾ-ਵਰਕਰ ਦੀਪ ਸਿੱਧੂ ਅਤੇ ਹੋਰਾਂ ਵਿਰੁੱਧ ਗਣਤੰਤਰ ਦਿਵਸ ਹਿੰਸਾ ਮਾਮਲੇ 'ਚ ਦਾਖ਼ਲ ਪੂਰਕ ਦੋਸ਼ ਪੱਤਰ ਦਾ ਸ਼ਨੀਵਾਰ ਨੂੰ ਨੋਟਿਸ ਲਿਆ। ਮੁੱਖ ਮਹਾਨਗਰ ਸਜ਼ਾ ਅਧਿਕਾਰੀ ਗਜੇਂਦਰ ਸਿੰਘ ਨਾਗਰ ਨੇ 29 ਜੂਨ ਨੂੰ ਸਾਰੇ ਦੋਸ਼ੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਤਲਬ ਕੀਤਾ ਹੈ। ਮਨਿੰਦਰ ਸਿੰਘ ਅਤੇ ਖੇਮਪ੍ਰੀਤ ਸਿੰਘ ਵਿਰੁੱਧ ਪੇਸ਼ੀ ਵਾਰੰਟ ਜਾਰੀ ਕੀਤਾ ਗਿਆ ਹੈ, ਜੋ ਹਾਲੇ ਵੀ ਨਿਆਇਕ ਹਿਰਾਸਤ 'ਚ ਹੈ।
ਕੇਂਦਰ ਨੇ ਤਿੰਨੋਂ ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਝੜਫ ਹੋ ਗਈ ਸੀ, ਜਿਸ 'ਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਹਿੰਸਾ : ਪੁਲਸ ਨੇ ਦੀਪ ਸਿੱਧੂ ਸਮੇਤ ਹੋਰ ਦੋਸ਼ੀਆਂ ਵਿਰੁੱਧ ਪੂਰਕ ਦੋਸ਼ ਪੱਤਰ ਦਾਇਰ ਕੀਤਾ

ਪੁਲਸ ਨੇ 17 ਜੂਨ ਨੂੰ ਇਕ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਜਾਂਚ ਅਧਿਕਾਰੀ ਨੇ ਅੰਤਿਮ ਰਿਪੋਰਟ 'ਚ ਉਨ੍ਹਾਂ ਗਵਾਹਾਂ ਦੇ ਨਾਮ ਦੱਸੇ ਜੋ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ ਜਾਂ ਜਿਨ੍ਹਾਂ ਤੋਂ ਹਥਿਆਰ ਖੋਹੇ ਗਏ ਸਨ। ਦਿੱਲੀ ਪੁਲਸ ਦੀ ਅਪਰਾਧ ਬਰਾਂਚ ਨੰ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਅਪਰਾਧ ਬਰਾਂਚ ਨੇ ਸਿੱਧੂ ਅਤੇ 15 ਹੋਰ ਵਿਰੁੱਧ ਹਿੰਸਾ ਦੇ ਲਗਭਗ 4 ਮਹੀਨਿਆਂ ਬਾਅਦ 17 ਮਈ ਨੂੰ 3,224 ਪੇਜ਼ਾਂ ਦਾ ਪਹਿਲਾ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਸਿੱਧੂ 'ਤੇ ਹਿੰਸਾ ਦਾ ਮੁੱਖ ਸਾਜਿਸ਼ਕਰਤਾ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ 'ਤੇ ਲਾਲ ਕਿਲ੍ਹੇ 'ਚ ਹਿੰਸਾ ਫ਼ੈਲਾਉਣ ਦਾ ਵੀ ਦੋਸ਼ ਲਗਾਇਆ ਸੀ।


DIsha

Content Editor

Related News