ਸ਼੍ਰੀਲੰਕਾਈ ਪਾਣੀ ''ਚ ਮੱਛੀਆਂ ਫੜਨ ਦੇ ਦੋਸ਼ ਹੇਠ 10 ਭਾਰਤੀ ਮਛੇਰਿਆਂ ਨੂੰ ਅਦਲਾਤ ਨੇ ਸੁਣਾਈ 2 ਸਾਲ ਦੀ ਸਜ਼ਾ
Wednesday, Jan 31, 2024 - 02:00 AM (IST)
ਕੋਲੰਬੋ (ਏ.ਐੱਨ.ਆਈ.) : ਸ਼੍ਰੀਲੰਕਾ ਦੀ ਇਕ ਅਦਾਲਤ ਨੇ ਦੇਸ਼ ਦੇ ਖੇਤਰੀ ਜਲ ਖੇਤਰ ’ਚ ਮੱਛੀਆਂ ਫੜਨ ਦੇ ਦੋਸ਼ ਵਿਚ 10 ਭਾਰਤੀ ਮਛੇਰਿਆਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉੱਤਰੀ ਜਾਫਨਾ ਪ੍ਰਾਇਦੀਪ ਦੇ ਪੁਆਇੰਟ ਪੇਡਰੋ ਦੇ ਮੈਜਿਸਟ੍ਰੇਟ ਨੇ ਸੋਮਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਕਿਸ਼ਤੀ ਦੇ ਮਾਲਕ ਨੂੰ 24 ਅਕਤੂਬਰ ਨੂੰ ਅਗਲੀ ਸੁਣਵਾਈ ’ਤੇ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਹੈ। ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਮਾਮਲੇ ’ਚ ਕਿਸ਼ਤੀ ਨੂੰ ਜ਼ਬਤ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਕਰਤਾਰਪੁਰ ਤੋਂ ਹੈਰੋਇਨ ਲਿਆ ਕੇ ਸਪਲਾਈ ਕਰਨ ਜਾ ਰਿਹਾ ਨੌਜਵਾਨ CIA ਨੇ ਕੀਤਾ ਕਾਬੂ, ਗੱਡੀ ਤੇ ਪਿਸਤੌਲ ਵੀ ਬਰਾਮਦ
2 ਸਾਲ ਦੀ ਸਜ਼ਾ ਨੂੰ 5 ਸਾਲ ਲਈ ਮੁਅੱਤਲ ਕਰਨ ਦਾ ਮਤਲਬ ਹੈ ਕਿ ਮਛੇਰੇ ਅਸਲ ’ਚ ਜੇਲ੍ਹ ਨਹੀਂ ਜਾਣਗੇ ਪਰ ਉਨ੍ਹਾਂ ਦੀ ਸਜ਼ਾ ਨੂੰ 5 ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। 23 ਦਸੰਬਰ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਵੱਲੋਂ ਗ੍ਰਿਫਤਾਰ ਕੀਤੇ ਗਏ ਮਛੇਰੇ ਤਿੰਨ ਵਾਰ ਪੁਆਇੰਟ ਪੇਡਰੋ ਅਦਾਲਤ ’ਚ ਪੇਸ਼ ਹੋ ਚੁੱਕੇ ਹਨ। ਮਛੇਰਿਆਂ, ਜਿਨ੍ਹਾਂ ਨੂੰ ਮੁਅੱਤਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਨੂੰ ਦੇਸ਼ ਨਿਕਾਲੇ ਦੀਆਂ ਰਸਮਾਂ ਪੂਰੀਆਂ ਹੋਣ ਤੱਕ ਕੋਲੰਬੋ ਦੇ ਉਪਨਗਰ ਮਿਰੀਹਾਨਾ ’ਚ ਇਕ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ’ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- 63 ਲੱਖ ਦੀ ਇਲੈਕਟ੍ਰਿਕ ਕਾਰ ਨੂੰ ਚੱਲਦੇ-ਚੱਲਦੇ ਲੱਗ ਗਈ ਅੱਗ, ਕੰਪਨੀ ਨੇ ਕਿਹਾ- 'ਟੈਕਨੀਕਲ ਟੀਮ ਕਰ ਰਹੀ ਜਾਂਚ'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8