ਸੰਸਦ ਕੁਤਾਹੀ ਮਾਮਲਾ : ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ

Friday, Dec 15, 2023 - 05:40 PM (IST)

ਸੰਸਦ ਕੁਤਾਹੀ ਮਾਮਲਾ : ਅਦਾਲਤ ਨੇ ਮੁੱਖ ਦੋਸ਼ੀ ਨੂੰ 7 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਸੰਸਦ ਦੀ ਸੁਰੱਖਿਆ 'ਚ ਸੰਨ੍ਹ ਲਗਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਲਲਿਤ ਝਾਅ ਨੂੰ ਸ਼ੁੱਕਰਵਾਰ ਨੂੰ 7 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਝਾਅ ਇਸ ਘਟਨਾ ਦਾ ਮੁੱਖ ਦੋਸ਼ੀ ਹੈ ਅਤੇ ਪੂਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਤੋਂ ਪੁੱਛਗਿੱਛ ਦੀ ਲੋੜ ਹੈ। ਇਸਤੋਂ ਬਾਅਦ ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਝਾਅ ਨੂੰ ਦਿੱਲੀ ਪੁਲਸ ਦੀ ਹਿਰਾਸਤ 'ਚ ਭੇਜ ਦਿੱਤਾ। ਅਦਾਲਤ ਨੇ ਸ਼ਹਿਰ ਪੁਲਸ ਦੁਆਰਾ ਦਾਖਲ ਉਸ ਅਰਜ਼ੀ 'ਤੇ ਇਹ ਆਦੇਸ਼ ਜਾਰੀ ਕੀਤਾ, ਜਿਸ ਵਿਚ ਝਾਅ ਨੂੰ 15 ਦਿਨਾਂ ਲਈ ਹਿਰਾਸਤ 'ਚ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਸੀ।

ਇਹ ਵੀ ਪੜ੍ਹੋ- SYL ਮੁੱਦਾ : ਇਸ ਦਿਨ ਹੋਵੇਗੀ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੈਠਕ

ਜ਼ਿਕਰਯੋਗ ਹੈ ਕਿ ਬੁੱਧਵਾ ਰਨੂੰ ਦੋ ਨੌਜਵਾਨਾਂ ਨੇ ਸੰਸਦ ਦੀ ਦਰਸ਼ਕ ਗੈਲਰੀ 'ਚੋਂ ਸੰਸਦ ਦੇ ਕੰਪਲੈਕਸ 'ਚ ਛਾਲਾਂ ਮਾਰ ਦਿੱਤੀਆਂ ਸਨ ਅਤੇ ਉਨ੍ਹਾਂ ਨੇ 'ਕੈਨ' ਤੋਂ ਪੀਲੀ ਗੈਸ ਉਡਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਹਾਲਾਂਕਿ, ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਫੜ ਲਿਆ। ਲਗਭਗ ਉਸੇ ਸਮੇਂ ਸੰਸਦ ਭਵਨ ਦੇ ਬਾਹਰ ਅਮੋਲ ਸ਼ਿੰਦੇ ਅਤੇ ਨੀਲਮ ਨੇ ਕੈਨ ਨਾਲ ਲਾਲ ਅਤੇ ਪੀਲੇ ਰੰਗ ਦਾ ਧੂੰਆਂ ਫੈਲਾਉਂਦੇ ਹੋਏ 'ਤਾਨਾਸ਼ਾਹੀ ਨਹੀਂ ਚੱਲੇਗੀ' ਆਦਿ ਨਾਅਰੇ ਲਗਾਏ। ਪੁਲਸ ਨੇ ਚਾਰੇ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਸੀ। 

ਮੀਡੀਆ ਰਿਪੋਰਟ ਮੁਤਾਬਕ, ਚਾਰੇ ਦੋਸ਼ੀ ਸੰਸਦ ਪਹੁੰਚਣ ਤੋਂ ਪਹਿਲਾਂ ਆਪਣੇ ਦੋਸਤ ਵਿਸ਼ਾਲ ਦੇ ਘਰ ਮੌਜੂਦ ਸਨ। ਪੁਲਸ ਨੇ ਵਿਸ਼ਾਲ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰ ਲਿਆ। ਉਥੇ ਹੀ ਲਲਿਤ ਝਾਅ ਕੋਲਕਾਤਾ ਘਰ ਦੇ ਆਲੇ-ਦੁਆਲੇ ਰਹਿਣ ਵਾਲੇ ਗੁਆਂਢੀਆਂ ਦਾ ਕਹਿਣਾ ਹੈ ਕਿ ਝਾਅ ਲੋਕਾਂ ਨਾਲ ਜ਼ਿਆਦਾ ਮੇਲ-ਮਿਲਾਪ ਨਹੀਂ ਰੱਖਦਾ। 

ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ 'ਤੇ HC ਸਖ਼ਤ, ਹਰਿਆਣਾ ਸਰਕਾਰ ਤੋਂ ਮੰਗਿਆ ਜਵਾਬ


author

Rakesh

Content Editor

Related News