ਧੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਪਿਓ ਨੂੰ ਕੋਰਟ ਨੇ ਸੁਣਵਾਈ 141 ਸਾਲ ਦੀ ਸਜ਼ਾ

Saturday, Nov 30, 2024 - 02:27 PM (IST)

ਧੀ ਨਾਲ ਜਬਰ ਜ਼ਿਨਾਹ ਕਰਨ ਵਾਲੇ ਪਿਓ ਨੂੰ ਕੋਰਟ ਨੇ ਸੁਣਵਾਈ 141 ਸਾਲ ਦੀ ਸਜ਼ਾ

ਨੈਸ਼ਨਲ ਡੈਸਕ- ਇਕ ਕੋਰਟ ਨੇ ਨਾਬਾਲਗ ਸੌਤੇਲੀ ਧੀ ਨਾਲ ਕਈ ਸਾਲਾਂ ਤੱਕ ਵਾਰ-ਵਾਰ ਜਬਰ ਜ਼ਿਨਾਹ ਕਰਨ ਵਾਲੇ ਪਿਤਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ 141 ਸਾਲ ਦੀ ਕੁੱਲ ਮਿਆਦ ਦੀ ਸਜ਼ਾ ਸੁਣਾਈ ਹੈ। ਕੇਰਲ ਜ਼ਿਲ੍ਹੇ ਦੇ ਮੰਜੇਰੀ ਸ਼ਹਿਰ ਦੀ ਤੁਰੰਤ ਵਿਸ਼ੇਸ਼ ਅਦਾਲਤ ਦੇ ਜੱਜ ਅਸ਼ਰਫ਼ ਏ.ਐੱਮ. ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ, ਭਾਰਤੀ ਦੰਡਾਵਲੀ ਅਤੇ ਕਿਸ਼ੋਰ ਨਿਆਂ ਐਕਟ ਦੀਆਂ ਵੱਖ-ਵੱਖ ਵਿਵਸਥਾਵਾਂ ਦੇ ਅਧੀਨ ਦੋਸ਼ੀ ਨੂੰ 141 ਸਾਲ ਦੀ ਕੁੱਲ ਮਿਆਦ ਦੀ ਸਜ਼ਾ ਸੁਣਾਈ। 

ਅਦਾਲਤ ਦੇ 29 ਨਵੰਬਰ ਦੇ ਆਦੇਸ਼ ਅਨੁਸਾਰ, ਦੋਸ਼ੀ ਨੂੰ ਕੁੱਲ 40 ਸਾਲ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ, ਕਿਉਂਕਿ ਇਹ ਉਸ ਨੂੰ ਸੁਣਾਈ ਸਭ ਤੋਂ ਵੱਧ ਮਿਆਦ ਦੀ ਸਜ਼ਾ ਹੈ। ਇਸ 'ਚ ਕਿਹਾ ਗਿਆ ਕਿ ਵੱਖ-ਵੱਖ ਪ੍ਰਬੰਧਾਂ ਦੇ ਅਧੀਨ ਦਿੱਤੀਆਂ ਗਈਆਂ ਵੱਖ-ਵੱਖ ਸਜ਼ਾਵਾਂ ਇਕੱਠੇ ਚੱਲਣਗੀਆਂ। ਅਦਾਲਤ ਨੇ ਦੋਸ਼ੀ 'ਤੇ 7.85 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਪੀੜਤਾ ਨੂੰ ਮੁਆਵਜ਼ਾ ਦਿੱਤੇ ਜਾਣ ਦਾ ਵੀ ਆਦੇਸ਼ ਦਿੱਤਾ। ਮਾਮਲੇ ਨਾਲ ਜੁੜੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਅਤੇ ਪੀੜਤਾ ਤਾਮਿਲਨਾਡੂ ਦੇ ਮੂਲ ਵਾਸੀ ਸਨ। ਉਨ੍ਹਾਂ ਦੱਸਿਆ ਕਿ ਸੌਤੇਲਾ ਪਿਤਾ 2017 ਤੋਂ ਪੀੜਤਾ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਇਕ ਦੋਸਤ ਦੇ ਸੁਝਾਅ 'ਤੇ ਆਖ਼ਰਕਾਰ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ, ਜਿਸ ਨੇ ਪੁਲਸ 'ਚ ਸ਼ਿਕਾਇਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News