ਸ਼ਸ਼ੀ ਥਰੂਰ ਖਿਲਾਫ ਕੋਰਟ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

Saturday, Dec 21, 2019 - 08:23 PM (IST)

ਸ਼ਸ਼ੀ ਥਰੂਰ ਖਿਲਾਫ ਕੋਰਟ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

ਤਿਰੂਵੰਤਪੁਰਮ — ਇਕ ਸਥਾਨਕ ਅਦਾਲਤ ਨੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਵਾਰੰਟ ਤਿਰੂਵੰਤਪੁਰਮ ਦੇ ਮੁੱਖ ਨਿਆਂਇਕ ਪਹਿਲੀ ਸ਼੍ਰੇਣੀ ਮੈਜਿਸਟ੍ਰੇਟ ਵੱਲੋਂ ਜਾਰੀ ਕੀਤਾ ਗਿਆ ਹੈ।
ਇਹ ਉਨ੍ਹਾਂ ਦੀ ਇਕ ਕਿਤਾਬ 'ਚ ਹਿੰਦੂ ਔਰਤਾਂ 'ਤੇ ਕਥਿਤ ਮਾਣਹਾਨੀ ਖਿਲਾਫ ਦਾਇਰ ਮਾਮਲੇ ਦੇ ਸੰਬੰਧ 'ਚ ਜਾਰੀ ਹੋਇਆ ਹੈ। ਥਰੂਰ ਖੁਦ ਨੂੰ ਜਾਂ ਆਪਣੇ ਵਕੀਲ ਦੇ ਜ਼ਰੀਏ ਅਦਾਲਤ 'ਚ ਪੇਸ਼ ਕਰਨ 'ਚ ਅਸਫਲ ਰਹਿਣ ਤੋਂ ਬਾਅਦ ਇਹ ਵਾਰੰਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਅੱਜ ਸ਼ਨੀਵਾਰ ਨੂੰ ਹੀ ਟਵਿਟਰ 'ਤੇ ਭਾਰਤ ਦੇ ਨਕਸ਼ੇ ਦੀ ਗਲਤ ਤਸਵੀਰ ਨੂੰ ਲੈ ਕੇ ਵੀ ਸ਼ਸ਼ੀ ਥਰੂਰ ਚਰਚਾ 'ਚ ਆਏ ਸੀ। ਤਿਰੂਵੰਤਪੁਰਮ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਇਕ ਤਸਵੀਰ ਪੋਸਟ ਕੀਤੀ ਜਿਸ 'ਚ ਭਾਰਤ ਦਾ ਉੱਤਰੀ ਖੇਤਰ ਨਹੀਂ ਦਿਖਾਇਆ ਗਿਆ ਸੀ। ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਇਸ ਦੇ ਲਈ ਟਰੋਲ ਕੀਤਾ। ਬਾਅਦ 'ਚ ਉਨ੍ਹਾਂ ਨੂੰ ਆਪਣਾ ਪੋਸਟ ਡਿਲੀਟ ਕਰਕੇ ਸਪੱਸ਼ਟੀਕਰਣ ਦੇਣਾ ਪਿਆ।


author

Inder Prajapati

Content Editor

Related News