ਰਾਹੁਲ ਗਾਂਧੀ ਨੂੰ ਕੋਰਟ ਨੇ ਲਗਾਇਆ 500 ਰੁਪਏ ਜੁਰਮਾਨਾ, RSS ਵਰਕਰ ਨੇ ਦਰਜ ਕਰਵਾਇਆ ਸੀ ਮਾਮਲਾ
Saturday, Jan 20, 2024 - 01:02 PM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਦੀ ਇਕ ਅਦਾਲਤ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਸੰਦਰਭ 'ਚ ਸੰਘ (ਰਾਸ਼ਟਰੀ ਸਵੈਮ ਸੇਵਕ ਸੰਘ) ਦਾ ਨਾਂ ਜੋੜਨ 'ਤੇ ਸੰਗਠਨ ਦੇ ਇਕ ਵਰਕਰ ਵਲੋਂ ਰਾਹੁਲ ਖ਼ਿਾਲਫ਼ ਦਾਇਰ ਦੀਵਾਨੀ ਮਾਣਹਾਨੀ ਦੇ ਮਾਮਲੇ 'ਚ ਲਿਖਤੀ ਬਿਆਨ ਦਾਖ਼ਲ ਕਰਨ 'ਚ ਦੇਰੀ ਕਾਰਨ ਸ਼ੁੱਕਰਵਾਰ ਨੂੰ ਕਾਂਗਰਸ ਸੰਸਦ ਮੈਂਬਰ 'ਤੇ 500 ਰੁਪਏ ਜੁਰਮਾਨਾ ਲਗਾਇਆ। ਲਿਖਤੀ ਬਿਆਨ ਦਾਖ਼ਲ ਕਰਨ 'ਚ ਰਾਹੁਲ ਗਾਂਧੀ ਵਲੋਂ 881 ਦਿਨਾਂ ਦੀ ਦੇਰੀ ਹੋਈ ਸੀ ਅਤੇ ਉਨ੍ਹਾਂ ਦੇ ਐਡਵੋਕੇਟ ਨਾਰਾਇਣ ਅਈਅਰ ਨੇ ਇਸ ਦੇਰੀ ਲਈ ਮੁਆਫ਼ੀ ਦੀ ਅਪੀਲ ਕਰਦੇ ਹੋਏ ਇਕ ਅਰਜ਼ੀ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਅਈਅਰ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵਕਿਲ ਦਿੱਲੀ 'ਚ ਰਹਿੰਦੇ ਹਨ ਅਤੇ ਇਕ ਸੰਸਦ ਹੋਣ ਦੇ ਨਾਤੇ ਉਨ੍ਹਾਂ ਨੂੰ ਯਾਤਰਾਵਾਂ ਕਰਨੀਆਂ ਪਈਆਂ ਹਨ, ਜਿਸ ਕਾਰਨ ਬਿਆਨ ਦਾਖ਼ਲ ਕਰਨ 'ਚ ਦੇਰੀ ਹੋਈ। ਆਈਅਰ ਨੇ ਦੱਸਿਆ ਕਿ ਮੈਜਿਸਟ੍ਰੇਟ ਅਦਾਲਤ ਨੇ ਮੁਆਫ਼ੀ ਨੇ ਮੁਆਫ਼ੀ ਦੀ ਅਪੀਲ ਨੂੰ ਮੰਨ ਲਿਆ ਅਤੇ ਲਿਖਤੀ ਬਿਆਨ ਮਨਜ਼ੂਰ ਕਰ ਲਿਆ ਪਰ 500 ਰੁਪਏ ਦਾ ਜੁਰਮਾਨਾ ਵੀ ਲਗਾਇਆ। ਮਾਣਹਾਨੀ ਦਾ ਮਾਮਲਾ ਆਰ.ਐੱਸ.ਐੱਸ. ਵਰਕਰ ਵਿਵੇਕ ਚੰਪਾਨੇਰਕਰ ਨੇ ਦਾਇਰ ਕੀਤਾ ਸੀ। ਮਾਮਲੇ 'ਚ ਅਗਲੀ ਸੁਣਵਾਈ 15 ਫਰਵਰੀ ਨੂੰ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8