ਕੋਰਟ ਨੇ ਵਿਅਕਤੀ ਨੂੰ ਦੋਸਤ ਦਾ ਕਤਲ ਕਰਨ ਦੇ ਦੋਸ਼ ਤੋਂ ਕੀਤਾ ਬਰੀ

Friday, Sep 27, 2024 - 01:36 PM (IST)

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇਕ ਅਦਾਲਤ ਨੇ ਨਸ਼ੇ ਦੀ ਹਾਲਤ 'ਚ ਆਪਣੇ ਦੋਸਤ 'ਤੇ ਹਮਲਾ ਕਰਨ ਅਤੇ ਉਸ ਦੀ ਜਾਨ ਲੈਣ ਦੇ ਦੋਸ਼ੀ 29 ਸਾਲਾ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਹੈ। ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਐੱਸ.ਬੀ. ਅਗਰਵਾਲ ਨੇ ਆਸ਼ੂ ਛੋਟੇਲਾਲ ਬਰਮਨ ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 ਦੇ ਅਧੀਨ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਦਾ ਆਦੇਸ਼ 24 ਸਤੰਬਰ ਨੂੰ ਆਇਆ।

ਇਹ ਵੀ ਪੜ੍ਹੋ : ਹੋਸਟਲ 'ਚ ਵਿਦਿਆਰਥੀ ਦੇ ਕਤਲ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਇਸਤਗਾਸਾ ਪੱਖ ਅਨੁਸਾਰ, 15 ਅਕਤੂਬਰ 2020 ਨੂੰ 150 ਰੁਪਏ ਨੂੰ ਲੈ ਕੇ ਸ਼ਰਾਬ ਦੇ ਨਸ਼ੇ 'ਚ ਵਿਵਾਦ ਤੋਂ ਬਾਅਦ ਬਰਮਨ ਨੇ ਆਪਣੇ ਦੋਸਤ ਰਾਜੂ ਉਰਫ਼ ਸੁਦਾਮਾ ਰਾਜਕਰਨ ਪਟੇਲ 'ਤੇ ਲੱਕੜੀ ਨਾਲ ਹਮਲਾ ਕਰ ਦਿੱਤਾ ਸੀ। ਸੁਦਾਮਾ ਦੀ ਪੋਸਟਮਾਰਟਮ ਰਿਪੋਰਟ ਤੋਂ ਸੰਕੇਤ ਮਿਲਿਆ ਕਿ ਮੌਤ ਦਾ ਕਾਰਨ 'ਦਿਲ ਦੀ ਧੜਕਣ ਰੁਕਣਾ, ਸਦਮਾ' ਸੀ, ਜਿਸ ਤੋਂ ਬਾਅਦ ਫੋਰੈਂਸਿਕ ਜਾਂਚ ਕੀਤੀ ਗਈ। ਸੁਣਵਾਈ ਦੌਰਾਨ ਜੱਜ ਅਗਰਵਾਲ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਉਸ ਸਮੇਂ ਕੁਝ ਝਗੜਾ ਹੋਇਆ ਪਰ ਸਪੱਸ਼ਟ ਅਤੇ ਠੋਸ ਸਬੂਤਾਂ ਦੀ ਕਮੀ 'ਚ ਦੋਸ਼ੀ ਨੂੰ ਕਾਤਲ ਨਹੀਂ ਕਿਹਾ ਜਾ ਸਕਦਾ ਹੈ।'' ਜੱਜ ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਜਿਹੀ ਸਥਿਤੀ 'ਚ ਉਸ ਨੂੰ ਬਰੀ ਕੀਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News