ਬਿਹਾਰ ’ਚ ਪ੍ਰੇਮੀ ਜੋੜੇ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਿਆ
Monday, Dec 23, 2024 - 12:07 AM (IST)
ਮੁਜ਼ੱਫਰਪੁਰ, (ਭਾਸ਼ਾ)- ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ’ਚ ਇਕ ਪ੍ਰੇਮੀ ਜੋੜੇ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਇਕ ਕਥਿਤ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਹਾਲਾਂਕਿ ਵੀਡੀਓ ਦੀ ਪਰਮਾਣਿਕਤਾ ਦੀ ਪੁਸ਼ਟੀ ਨਹੀਂ ਹੋਈ ਹੈ।
ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮੁਜ਼ੱਫਰਪੁਰ ਦੇ ਪੁਲਸ ਸੁਪਰਡੈਂਟ (ਰੂਰਲ) ਵਿਦਿਆ ਸਾਗਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਵੀਡੀਓ ਦੀ ਪਰਮਾਣਿਕਤਾ ਦੀ ਜਾਂਚ ਕਰ ਰਹੇ ਹਾਂ। ਅਜਿਹਾ ਲੱਗਦਾ ਹੈ ਕਿ ਵੀਡੀਓ ’ਚ ਨਜ਼ਰ ਆ ਰਿਹਾ ਮਰਦ ਪੀੜਤ ਮੁਜ਼ੱਫਰਪੁਰ ਦੇ ਸਕਰਾ ਇਲਾਕੇ ਦਾ ਨਿਵਾਸੀ ਹੈ। ਸਬੰਧਤ ਥਾਣੇ ਨੂੰ ਘਟਨਾ ਦੀ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਹੈ।