ਦੇਸ਼ ’ਚ ਸ਼ੁਰੂ ਹੋਈ ਸ਼ੀਸ਼ੇ ਦੀ ਛੱਤ ਵਾਲੀ ਪਹਿਲੀ ਟਰੇਨ, ਯਾਤਰੀ ਦੇਖ ਸਕਣਗੇ ਖੁੱਲ੍ਹਾ ਆਸਮਾਨ

12/25/2019 4:38:58 PM

ਨਵੀਂ ਦਿੱਲੀ/ਚੰਡੀਗੜ੍ਹ—ਰੇਲਵੇ ਨੇ ਅੱਜ ਲੋਕਾਂ ਨੂੰ ਕ੍ਰਿਸਮਿਸ ਗਿਫਟ ਦੇ ਦਿੱਤਾ ਹੈ। ਦੱਸ ਦੇਈਏ ਕਿ ਅੱਜ ਭਾਵ ਬੁੱਧਵਾਰ ਨੂੰ ਦੇਸ਼ 'ਚ ਪਹਿਲੀ ਸ਼ੀਸ਼ੇ ਦੀ ਛੱਤ ਵਾਲੀ ਵਿਸਟਾਡੋਮ ਟ੍ਰੇਨ 'ਹਿਮ ਦਰਸ਼ਨ ਐਕਸਪ੍ਰੈਸ' ਦੀ ਸ਼ੁਰੂਆਤ ਕਰ ਦਿੱਤੀ ਹੈ।

PunjabKesari

ਕਾਲਕਾ ਸਟੇਸ਼ਨ 'ਤੇ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਗੁਬਾਰਿਆਂ ਨਾਲ ਸਜਾਈ ਗਈ ਲਾਲ ਰੰਗ ਦੀ ਟ੍ਰੇਨ ਹਰਿਆਣਾ ਦੇ ਕਾਲਕਾ ਸਟੇਸ਼ਨ ਤੋਂ ਸਵੇਰਸਾਰ ਲਗਭਗ 7 ਵਜੇ ਰਵਾਨਾ ਹੋਈ।

PunjabKesari

ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ 'ਹਿਮ ਦਰਸ਼ਨ' ਟ੍ਰੇਨ 'ਚ 100 ਤੋਂ ਜ਼ਿਆਦਾ ਯਾਤਰੀਆਂ ਦੇ ਬੈਠਣ ਦੀ ਸਮਰਥਾ ਹੈ। ਸਰਦੀਆਂ ਦੀਆਂ ਛੁੱਟੀਆਂ ਅਤੇ ਨਵੇਂ ਸਾਲ ਦੇ ਜਸ਼ਨ ਕਾਰਨ ਅਗਲੇ ਕੁਝ ਦਿਨਾਂ ਲਈ ਸਾਰੀਆਂ ਸੀਟਾਂ ਬੁੱਕ ਹਨ। ਟ੍ਰੇਨ ਦਾ ਸਿਰਫ ਇੱਕ ਹੀ ਸਟਾਪਿਜ਼ ਬੜੋਗ ਸਟੇਸ਼ਨ ਹੋਵੇਗਾ, ਜਿੱਥੇ 8 ਮਿੰਟਾਂ ਲਈ ਰੁਕੇਗੀ।

PunjabKesari

ਦੱਸਣਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਰੇਲਵੇ ਨੇ ਇਸ ਮਾਰਗ 'ਤੇ ਸਿਰਫ ਇੱਕ ਵਿਸਟਾਡੋਮ ਬੋਗੀ ਲਗਾਈ ਸੀ ਪਰ ਚੰਗਾ ਜਵਾਬ ਮਿਲਦਾ ਦੇਖਦੇ ਹੋਏ ਹੁਣ ਪੂਰੀ ਟ੍ਰੇਨ 'ਚ ਵਿਸਟਾਡੋਮ ਬੋਗੀਆਂ (ਸ਼ੀਸ਼ੇ ਦੀ ਛੱਤ ਵਾਲਾ ਡੱਬੇ) ਦੀ ਵਰਤੋਂ ਕੀਤੀ ਗਈ। ਸ਼ਿਮਲਾ ਤੱਕ ਇਸ ਟ੍ਰੇਨ 'ਚ ਸਫਰ ਕਰਦੇ ਹੋਏ ਯਾਤਰੀ ਸ਼ੀਸ਼ੇ ਦੀ ਬਣੀਆਂ ਬੋਗੀਆਂ ਰਾਹੀਂ ਬਰਫ ਅਤੇ ਬਾਰਿਸ਼ ਵਾਲੇ ਬਾਹਰ ਦੇ ਮਨੋਹਿਕ ਦ੍ਰਿਸ਼ ਦਾ ਆਨੰਦ ਮਾਣ ਸਕਣਗੇ।

PunjabKesari

ਟ੍ਰੇਨ 'ਚ ਸਵਾਰ ਹੋਣ ਤੋਂ ਬਾਅਦ ਕਾਲਕਾ 'ਚ ਇਕ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ, ''ਪਾਰਦਰਸ਼ੀ ਛੱਤਾਂ ਦੇ ਨਾਲ ਕੁਦਰਤ ਦਾ ਆਨੰਦ ਮਾਣਨਾ ਕਾਫੀ ਚੰਗਾ ਲੱਗ ਰਿਹਾ ਹੈ। ਅਸੀਂ ਕੁਝ ਦਿਨਾਂ 'ਚ ਵਾਪਸ ਆਵਾਂਗੇ। ਉਮੀਦ ਕਰਦੇ ਹਾਂ ਕਿ ਸਾਨੂੰ ਟ੍ਰੇਨ ਦੀ ਯਾਤਰਾ ਕਰਦੇ ਹੋਏ ਬਰਫਬਾਰੀ ਦੇਖਣ ਦਾ ਮੌਕਾ ਮਿਲੇਗਾ।''

PunjabKesari


Iqbalkaur

Content Editor

Related News