ਦੇਸ਼ ਅਗਲੇ 3 ਸਾਲਾਂ ''ਚ ਨਕਸਲਵਾਦ ਦੀ ਸਮੱਸਿਆ ਤੋਂ ਹੋ ਜਾਵੇਗਾ ਮੁਕਤ : ਅਮਿਤ ਸ਼ਾਹ
Saturday, Jan 20, 2024 - 02:05 PM (IST)
ਤੇਜਪੁਰ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਅਗਲੇ ਤਿੰਨ ਸਾਲਾਂ 'ਚ ਨਕਸਲਵਾਦ ਦੀ ਸਮੱਸਿਆ ਤੋਂ ਮੁਕਤ ਹੋ ਜਾਵੇਗਾ। ਸ਼ਾਹ ਨੇ ਇੱਥੇ ਸਲੋਨੀਬਾਰੀ 'ਚ ਸਸ਼ਸਤਰ ਸੀਮਾ ਫ਼ੋਰਸ (ਐੱਸ.ਐੱਸ.ਬੀ.) ਦੇ 60ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸਾਂ 'ਚੋਂ ਇਕ ਐੱਸ.ਐੱਸ.ਬੀ. 'ਸੰਸਕ੍ਰਿਤੀ, ਇਤਿਹਾਸ' ਭੂਗੋਲਿਕ ਸਥਿਤੀ ਅਤੇ ਭਾਸ਼ਾ ਨੂੰ ਬਾਰੀਕੀ ਨਾਲ ਏਕੀਕ੍ਰਿਤ ਕਰਨ ਅਤੇ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਦੇ ਕਰੀਬ ਲਿਆਉਣ 'ਚ ਇਕ ਵਿਲੱਖਣ ਭੂਮਿਕਾ ਨਿਭਾਉਂਦਾ ਹੈ।
ਇਹ ਵੀ ਪੜ੍ਹੋ : 8ਵੀਂ ਤੱਕ ਦੇ ਸਕੂਲਾਂ ਦੀਆਂ ਵਧਾਈਆਂ ਗਈਆਂ ਛੁੱਟੀਆਂ, ਹੁਣ ਇਸ ਤਾਰੀਖ਼ ਨੂੰ ਖੁੱਲ੍ਹਣਗੇ ਸਕੂਲ
ਉਨ੍ਹਾਂ ਕਿਹਾ ਕਿ ਸਰਹੱਦਾਂ ਦੀ ਰੱਖਿਆ ਤੋਂ ਇਲਾਵਾ ਐੱਸ.ਐੱਸ.ਬੀ. ਦੇ ਨਾਲ ਹੀ ਹੋਰ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ (ਸੀ.ਏ.ਪੀ.ਐੱਫ.) ਨੇ ਛੱਤੀਸਗੜ੍ਹ ਅਤੇ ਝਾਰਖੰਡ 'ਚ ਨਕਸਲੀਆਂ ਖ਼ਿਲਾਫ਼ ਪ੍ਰਭਾਵੀ ਰੂਪ ਨਾਲ ਆਪਣਾ ਕਰਤੱਵ ਨਿਭਾਇਆ ਹੈ। ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅਗਲੇ ਤਿੰਨ ਸਾਲਾਂ 'ਚ ਦੇਸ਼ ਨਕਸਲੀ ਸਮੱਸਿਆ ਤੋਂ 100 ਫ਼ੀਸਦੀ ਮੁਕਤ ਹੋ ਜਾਵੇਗਾ।'' ਗ੍ਰਹਿ ਮੰਤਰੀ ਨੇ ਐੱਸ.ਐੱਸ.ਬੀ. ਦੇ 6 ਕਰਮਚਾਰੀਆਂ ਨਾਲ ਤਿੰਨ ਬਟਾਲੀਅਨ ਨੂੰ ਉਨ੍ਹਾਂ ਦੀ ਸੇਵਾ ਲਈ ਪੁਰਸਕਾਰ ਦਿੱਤੇ ਅਤੇ ਇਸ ਮੌਕੇ 'ਤੇ ਇਕ ਡਾਕ ਟਿਕਟ ਵੀ ਜਾਰੀ ਕੀਤੀ। ਆਸਾਮ ਦੇ ਮੁੱਖ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਵੀ ਪ੍ਰੋਗਰਾਮ 'ਚ ਮੌਜੂਦ ਰਹੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8