ਦੇਸ਼ ਦੇ ਸਭ ਤੋਂ ਛੋਟੇ ਜ਼ਿਲ੍ਹੇ 'ਚ ਮੌਜੂਦ ਹਨ 88 ਸ਼ਰਾਬ ਦੀਆਂ ਦੁਕਾਨਾਂ ਪਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ

Monday, Jun 26, 2023 - 12:53 PM (IST)

ਦੇਸ਼ ਦੇ ਸਭ ਤੋਂ ਛੋਟੇ ਜ਼ਿਲ੍ਹੇ 'ਚ ਮੌਜੂਦ ਹਨ 88 ਸ਼ਰਾਬ ਦੀਆਂ ਦੁਕਾਨਾਂ ਪਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ

ਤਿਰੁਵਨੰਤਪੁਰਮ- ਦੇਸ਼ ਦਾ ਸਭ ਤੋਂ ਛੋਟਾ ਜ਼ਿਲ੍ਹਾ ਮਾਹੇ ਹੈ, ਜਿਸ ਦਾ ਖੇਤਰਫ਼ਲ 8.69 ਵਰਗ ਕਿਲੋਮੀਟਰ ਅਤੇ 41,816 ਦੀ ਆਬਾਦੀ ਹੈ। ਇੰਨੀ ਘੱਟ ਆਬਾਦੀ ਦੇ ਜ਼ਿਲ੍ਹੇ 'ਚ ਇਕ ਛੋਟਾ ਰੇਲਵੇ ਸਟੇਸ਼ਨ, ਕੁਝ ਪੁਰਾਣੇ ਫਰਾਂਸੀਸੀ ਚਰਚ, ਕੁਝ ਛੋਟੇ ਮੰਦਰ, ਇਕ ਮਸਜਿਦ, 6 ਸਕੂਲ ਅਤੇ ਇਕ ਕਾਲਜ ਅਤੇ ਇਕ ਪ੍ਰਮੁੱਖ ਹਸਪਤਾਲ ਹੈ। ਕੇਂਦਰ ਸ਼ਾਸਿਤ ਪੁਡੂਚੇਰੀ ਦਾ ਹਿੱਸਾ ਮਾਹੇ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਿਹਾ ਹੈ ਪਰ ਸ਼ਰਾਬ ਦੀਆਂ 70 ਦੁਕਾਨਾਂ ਅਤੇ 18 ਬਾਰ ਵਾਲੇ ਇਕ ਛੋਟੇ ਜਿਹੇ ਖੇਤਰ 'ਚ ਸ਼ਰਾਬ ਦਾ ਕਾਰੋਬਾਰ ਦਾ ਗੜ੍ਹ ਹੈ। ਪੁਡੂਚੇਰੀ ਦਾ ਜ਼ਿਲ੍ਹਾ ਮਾਹੇ ਕੇਰਲ ਦੇ ਪੱਛਮੀ ਤੱਟ 'ਤੇ ਸਥਿਤ ਹੈ।

ਇਹ ਵੀ ਪੜ੍ਹੋ : 3 ਸਾਲਾ ਬੱਚੇ ਦੀ ਧੌਣ ਫੜ ਕੇ ਜੰਗਲ ’ਚ ਲੈ ਗਿਆ ਤੇਂਦੁਆ, ਫ਼ਰਿਸ਼ਤਾ ਬਣ ਬਹੁੜੇ ਪੁਲਸ ਗਾਰਡ

ਕੇਰਲ ਦੇ ਲੋਕਾਂ ਲਈ ਟੈਕਸ ਹੈਵਨ (ਸਵਰਗ) ਹੈ। ਲੋਕ ਰੋਜ਼ ਸ਼ਰਾਬ, ਪੈਟਰੋਲੇ, ਨਿਰਮਾਣ ਸਮੱਗਰੀ, ਬਿਜਲੀ ਦੇ ਉਪਕਰਣ ਅਤੇ ਇੱਥੇ ਤੱਕ ਕਿ ਕਾਰ ਵੀ ਸਸਤੀ ਦਰਾਂ 'ਤੇ ਖਰੀਦਣ ਲਈ ਪਹੁੰਚ ਰਹੇ ਹਨ। ਮਾਹੇ 'ਚ ਪ੍ਰਤੀ ਲੀਟਰ ਪੈਟਰੋਲ ਕੇਰਲ ਦੇ ਹੋਰ ਸ਼ਹਿਰਾਂ ਤੋਂ ਔਸਤਨ ਲਗਭਗ ਸਾਢੇ 14 ਰੁਪਏ ਘੱਟ ਕੀਮਤ 'ਤੇ ਮਿਲ ਰਿਹਾ ਹੈ। ਕੇਰਲ 'ਚ ਫਿਊਲ ਦੀਆਂ ਵਧਦੀਆਂ ਕੀਮਤਾਂ ਦੇ ਮਾਹੇ 'ਚ ਵਾਹਨਾਂ ਦੀ ਭੀੜ ਦੇਖੀ ਜਾ ਰਹੀ ਹੈ, ਵਾਧੂ ਪੈਟਰੋਲ ਜਾਂ ਡੀਜ਼ਲ ਖਰੀਦਣ ਲਈ ਬੋਤਲ ਵੀ ਲਿਜਾਂਦੇ ਹਨ। 

ਇਹ ਵੀ ਪੜ੍ਹੋ : ਭਰਾ ਦੇ ਵਿਆਹ ਤੋਂ ਅਗਲੇ ਦਿਨ ਕਰ 'ਤਾ ਕਾਂਡ, ਲਾੜੀ ਸਣੇ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ


author

DIsha

Content Editor

Related News