ਦੇਸ਼ ਦਾ ਇਕਲੌਤਾ ਨਾਗਲੋਕ ਮੰਦਰ ਹੋਇਆ ਤਿਆਰ, ਮਹਾਯੱਗ 'ਚ ਆਉਣਗੇ ਸੋਨੀਆ ਸਮੇਤ ਕਈ ਦਿੱਗਜ ਨੇਤਾ

Sunday, Aug 13, 2023 - 12:35 PM (IST)

ਦੇਸ਼ ਦਾ ਇਕਲੌਤਾ ਨਾਗਲੋਕ ਮੰਦਰ ਹੋਇਆ ਤਿਆਰ, ਮਹਾਯੱਗ 'ਚ ਆਉਣਗੇ ਸੋਨੀਆ ਸਮੇਤ ਕਈ ਦਿੱਗਜ ਨੇਤਾ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਸਾਧੂਪੁਲ 'ਚ ਸਥਾਪਤ ਰਾਮਲੋਕ ਮੰਦਰ ਕੰਪਲੈਕਸ 'ਚ ਭਾਰਤ ਦਾ ਇਕਲੌਤਾ ਨਾਗਲੋਕ ਮੰਦਰ ਬਣ ਕੇ ਤਿਆਰ ਹੋ ਗਿਆ ਹੈ। ਇਸ ਨਾਗਲੋਕ ਮੰਦਰ 'ਚ ਨਾਗਾਂ ਦੇ 8 ਕੁੱਲ, 26 ਜਾਤੀਆਂ ਅਤੇ ਸਾਰੀਆਂ ਪ੍ਰਜਾਤੀਆਂ ਦੇ ਸੱਪਾਂ ਸਮੇਤ ਨਾਗ ਕੁਲ ਦੀ ਮਹਾਰਾਣੀ ਸ਼ੇਸ਼ਨਾਗ ਮਾਤਾ ਦੀ ਮੂਰਤੀ ਵਿਸ਼ੇਸ਼ ਤੌਰ 'ਤੇ ਸਥਾਪਤ ਕੀਤੀ ਗਈ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਨਾਗਲੋਕ ਮੰਦਰ ਦੀ ਸਥਾਪਨਾ ਲਈ ਪਹਿਲੀ ਵਾਰ ਸਰਪ (ਸੱਪ) ਮਹਾਯੱਗ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ ਜੋ 16-25 ਅਗਸਤ ਤੱਕ ਚਲੇਗਾ।

ਇਹ ਵੀ ਪੜ੍ਹੋ : ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ

ਰਾਮਲੋਕ ਮੰਦਰ ਦੇ ਸਵਾਮੀ ਅਮਰਦੇਵ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਸਰਪ ਮਹਾਯੱਗ ਪਾਂਡਵ ਵੰਸ਼ੀ ਮਹਾਰਾਜ ਪਰੀਕਸ਼ਿਤ ਦੇ ਪੁੱਤਰ ਰਾਜਾ ਜਨਮੇਜਯ ਨੇ ਕਰਵਾਇਆ ਸੀ। ਮਹਾਰਾਜ ਪਰੀਕਸ਼ਿਤ ਨੂੰ ਸਾਧੂ ਦੇ ਸ਼ਰਾਪ ਕਾਰਨ ਸਪਰਰਾਜ ਤਕਸ਼ਕ ਨੇ ਡਸ ਲਿਆ ਸੀ, ਜਿਸ ਤੋਂ ਬਾਅਦ ਰਾਜਾ ਜਨਮੇਜਯ ਨੇ ਇਹ ਯੱਗ ਕਰਵਾਇਆ ਸੀ। ਮਹਾਯੱਗ ਦੇ ਸਮਾਪਨ ਮੌਕੇ 25 ਅਗਸਤ ਨੂੰ ਕਾਂਗਰਸ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਵਿਸ਼ੇਸ਼ ਤੌਰ 'ਤੇ ਆ ਰਹੀ ਹੈ। ਹਿਮਾਚਲ ਸਮੇਤ ਦਿੱਲੀ, ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਕਾਂਗਰਸ-ਭਾਜਪਾ ਨੇਤਾਵਾਂ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News