ਐਮਰਜੈਂਸੀ ਦੇ 45 ਸਾਲ ਪੂਰੇ ਹੋਣ ''ਤੇ ਕਾਂਗਰਸ ''ਤੇ ਭੜਕੇ ਸ਼ਾਹ, ਬੋਲੇ- ਪਾਰਟੀ ਨੇ ਸੱਤਾ ਲਈ ਦੇਸ਼ ਨੂੰ ਜੇਲ ਬਣਾਇਆ

06/25/2020 12:10:49 PM

ਨਵੀਂ ਦਿੱਲੀ- ਦੇਸ਼ ਦੇ ਇਤਿਹਾਸ 'ਚ 25 ਜੂਨ 1975 ਨੂੰ ਇੰਦਰਾ ਗਾਂਧੀ ਨੇ ਇਕ ਵਿਵਾਦਿਤ ਫੈਸਲਾ ਲਿਆ ਸੀ। ਜਿਸ ਨੂੰ ਪੂਰੀ ਦੁਨੀਆ ਐਮਰਜੈਂਸੀ ਨਾਲ ਜਾਣਦੀ ਹੈ। ਐਮਰਜੈਂਸੀ 'ਚ ਜਿਸ ਤਰ੍ਹਾਂ ਨਾਲ ਗਰੀਬਾਂ 'ਤੇ ਅੱਤਿਆਚਾਰ ਕੀਤਾ ਗਿਆ ਸੀ। ਲੋਕਾਂ ਨੂੰ ਜੇਲਾਂ 'ਚ ਸੁੱਟਿਆ ਗਿਆ ਸੀ, ਅੱਜ ਉਸ ਨੂੰ ਹੀ ਯਾਦ ਕਰ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਸ਼ਾਹ ਨੇ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ 'ਚ ਤਾਂ ਲੋਕਤੰਤਰ ਹੈ ਪਰ ਕਾਂਗਰਸ 'ਚ ਨਹੀਂ ਹੈ।

ਟਵੀਟ ਕਰ ਇਹ ਬੋਲੇ ਸ਼ਾਹ
ਸ਼ਾਹ ਨੇ ਟਵੀਟ ਕਰ ਕੇ ਕਿਹਾ ਹੈ ਕਿ 45 ਸਾਲ ਪਹਿਲਾਂ ਸੱਤਾ ਦੀ ਖਾਤਰ ਇਕ ਪਰਿਵਾਰ ਨੇ ਲਾਲਚ 'ਚ ਦੇਸ਼ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ। ਰਾਤੋਂ-ਰਾਤ ਪੂਰੇ ਦੇਸ਼ ਨੂੰ ਜੇਲ 'ਚ ਬਦਲ ਕਰ ਦਿੱਤਾ ਗਿਆ। ਪ੍ਰੈੱਸ, ਅਦਾਲਤਾਂ, ਭਾਸ਼ਣ ਲੋਕਾਂ ਤੋਂ ਸਾਰੇ ਅਧਿਕਾਰ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਜੇਲਾਂ 'ਚ ਭਰ ਦਿੱਤਾ ਗਿਆ। ਸ਼ਾਹ ਕਹਿੰਦੇ ਹਨ ਕਿ ਗਰੀਬਾਂ ਅਤੇ ਦਲਿਤਾਂ 'ਤੇ ਅੱਤਿਆਚਾਰ ਕੀਤੇ ਗਏ।

PunjabKesari

ਪਾਰਟੀ ਦੇ ਅੰਦਰ ਲੋਕਤੰਤਰ ਨਹੀਂ ਹੈ
ਅਮਿਤ ਸ਼ਾਹ ਕਾਂਗਰਸ 'ਤੇ ਭੜਕਦੇ ਹੋਏ ਇੱਥੇ ਨਹੀਂ ਰੁਕੇ, ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ 'ਚ ਲੋਕਤੰਤਰ ਲਾਗੂ ਹੈ ਪਰ ਇਕ ਪਾਰਟੀ ਦੇ ਅੰਦਰ ਲੋਕਤੰਤਰ ਨਹੀਂ ਹੈ। ਸ਼ਾਹ ਨੇ ਕਿਹਾ,''ਸੀ.ਡਬਲਿਊ.ਸੀ. ਦੀ ਹਾਲ ਦੀ ਬੈਠਕ ਦੌਰਾਨ ਸੀਨੀਅਰ ਮੈਂਬਰਾਂ ਅਤੇ ਛੋਟੇ ਮੈਂਬਰਾਂ ਨੇ ਕੁਝ ਮੁੱਦਿਆਂ ਨੂੰ ਚੁੱਕਿਆ ਪਰ ਉਨ੍ਹਾਂ ਦੀ ਆਵਾਜ਼ ਨੂੰ ਰੌਲੇ ਨਾਲ ਸ਼ਾਂਤ ਕਰ ਦਿੱਤਾ ਗਿਆ। ਪਾਰਟੀ ਦੇ ਇਕ ਬੁਲਾਰੇ ਨੂੰ ਬਿਨਾਂ ਸੋਚੇ ਸਮਝੇ ਬਰਖ਼ਾਸਤ ਕਰ ਦਿੱਤਾ ਗਿਆ। ਦੁਖਦ ਸੱਚਾਈ ਇਹ ਹੈ ਕਿ ਕਾਂਗਰਸ 'ਚ ਨੇਤਾ ਘੁੱਟਣ ਮਹਿਸੂਸ ਕਰ ਰਹੇ ਹਨ।'' ਕਾਂਗਰਸ ਨੇ ਹਾਲ ਹੀ 'ਚ ਚੀਨ ਦੇ ਮਸਲੇ 'ਤੇ ਪਾਰਟੀ ਲਾਈਨ ਤੋਂ ਹਟ ਕੇ ਆਪਣੀ ਗੱਲ ਕਹਿਣ ਵਾਲੇ ਸੰਜੇ ਝਾਅ ਨੂੰ ਪਾਰਟੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

PunjabKesariਕਾਂਗਰਸ ਨੂੰ ਖੁਦ ਤੋਂ ਸਵਾਲ ਪੁੱਛਣ ਦੀ ਜ਼ਰੂਰਤ
ਗ੍ਰਹਿ ਮੰਤਰੀ ਨੇ ਇਕ ਹੋਰ ਟਵੀਟ 'ਚ ਲਿਖਿਆ,''ਦੇਸ਼ ਦੇ ਵਿਰੋਧੀ ਦਲਾਂ 'ਚੋਂ ਕਾਂਗਰਸ ਨੂੰ ਖੁਦ ਤੋਂ ਕੁਝ ਸਵਾਲ ਪੁੱਛਣ ਦੀ ਜ਼ਰੂਰਤ ਹੈ। ਐਮਰਜੈਂਸੀ ਵਰਗੇ ਵਿਚਾਰਧਾਰਾ ਹਾਲੇ ਵੀ ਪਾਰਟੀ 'ਚ ਕਿਉਂ ਹੈ? ਅਜਿਹੇ ਨੇਤਾ ਜੋ ਇਕ ਵੰਸ਼ ਦੇ ਨਹੀਂ ਹਨ, ਬੋਲਣ 'ਚ ਅਸਮਰੱਥ ਕਿਉਂ ਹਨ? ਕਾਂਗਰਸ 'ਚ ਨੇਤਾ ਨਿਰਾਸ਼ ਹੋ ਰਹੇ ਹਨ? ਜੇਕਰ ਉਹ ਸਵਾਲ ਨਹੀਂ ਪੁੱਛਦੇ ਹਨ ਤਾਂ ਲੋਕਾਂ ਨਾਲ ਉਨ੍ਹਾਂ ਦਾ ਜੁੜਾਵ ਹੋਰ ਘੱਟ ਹੋ ਜਾਵੇਗਾ।'' ਦੱਸਣਯੋਗ ਹੈ ਕਿ ਐਮਰਜੈਂਸੀ 25 ਜੂਨ 1975 ਨੂੰ ਲਾਗੂ ਹੋਈ ਸੀ ਅਤੇ 21 ਮਾਰਚ 1977 ਤੱਕ ਲਾਗੂ ਰਹੀ ਸੀ।


Deepak Kumar

Content Editor

Related News