ਨਵੀਂ ਖੋਜ 'ਚ ਦਾਅਵਾ : ਗਟਰ ਦੇ ਪਾਣੀ ਨਾਲ ਵੀ ਕੋਰੋਨਾ ਫੈਲਣ ਦਾ ਖ਼ਤਰਾ
Tuesday, May 18, 2021 - 03:33 PM (IST)
ਨਵੀਂ ਦਿੱਲੀ- ਦੇਸ਼ ਭਰ 'ਚ ਜਿੱਥੇ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ, ਉੱਥੇ ਹੀ ਇਹ ਕਿਵੇਂ ਫ਼ੈਲਦਾ ਹੈ, ਇਸ ਨੂੰ ਲੈ ਕੇ ਦੁਨੀਆ ਭਰ 'ਚ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਤਾਜ਼ਾ ਖੋਜ ਅਨੁਸਾਰ ਘਰਾਂ 'ਚੋਂ ਨਿਕਲੇ ਗਟਰ ਦੇ ਪਾਣੀ ਰਾਹੀਂ ਵੀ ਕੋਰੋਨਾ ਫੈਲ ਸਕਦਾ ਹੈ। ਯਾਨੀ ਜੇਕਰ ਖੰਘ, ਛਿੱਕ ਅਤੇ ਗੱਲ ਕਰਨ ਨਾਲ ਕੋਰੋਨਾ ਫ਼ੈਲ ਸਕਦਾ ਹੈ ਤਾਂ ਕੀ ਗਟਰ ਦੇ ਪਾਣੀ ਮਿਲੇ ਨਦੀ ਅਤੇ ਤਾਲਾਬ ਦੇ ਸੰਪਰਕ 'ਚ ਆਉਣ ਨਾਲ ਕੋਰੋਨਾ ਨਹੀਂ ਫੈਲੇਗਾ? ਇਸ ਸਵਾਲ ਦਾ ਜਵਾਬ ਲੱਭਣ ਲਈ ਉਨ੍ਹਾਂ ਮਾਹਿਰਾਂ ਵੱਲ ਰੁਖ ਕੀਤਾ ਜੋ ਵੇਸਟ ਵਾਟਰ ਏਪੀਡੇਮਿਓਲਾਜੀ ਦੇ ਖੇਤਰ 'ਚ ਕੰਮ ਕਰਦੇ ਹਨ। ਇਨ੍ਹਾਂ 'ਚੋਂ ਇਕ ਹੈ ਸਵਿਟਜ਼ਰਲੈਂਡ ਦੇ ਸੰਘੀਏ ਜਲ ਵਿਗਿਆਨ ਸੰਸਥਾ (ਈ.ਏ.ਡਬਲਿਊ.ਜੀ) ਦੇ ਸ਼ਹਿਰੀ ਜਲ ਪ੍ਰਬੰਧਨ ਵਿਭਾਗ ਦੇ ਗਰੁੱਪ ਲੀਡਰ ਅਤੇ ਵੇਸਟ ਵਾਟਰ ਏਪੀਡੇਮਿਓਲਾਜਿਸਟ ਡਾ. ਕ੍ਰਿਸਟਾਫ਼ ਓਰਟ। ਡਾ. ਓਰਟ ਨੇ ਦੱਸਿਆ ਕਿ ਗਟਰ ਦਾ ਪਾਣੀ ਕਦੇ ਝੂਠ ਨਹੀਂ ਬੋਲਦਾ, ਕਿਉਂਕਿ ਤੁਸੀਂ ਜਿਸ ਵੀ ਚੀਜ਼ ਦਾ ਸੇਵਨ ਕਰਦੇ ਹਨ, ਉਸ ਦੇ ਅਵਸ਼ੇਸ਼ ਤੁਹਾਡੇ ਸਰੀਰ ਤੋਂ ਨਿਕਲਦੇ ਮਲ-ਮੂਤਰ 'ਚ ਦਿੱਸਣ ਲੱਗਦੇ ਹਨ।
ਉਹ ਦੱਸਦੇ ਹਨ, ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਗਟਰ ਦਾ ਪਾਣੀ ਸੰਕਰਮਣ ਫੈਲਾ ਸਕਦਾ ਹੈ। ਜਿਨ੍ਹਾਂ ਦੇਸ਼ਾਂ 'ਚ ਪੁਖਤਾ ਵੇਸਟ ਵਾਟਰ ਮੈਨੇਜਮੈਂਟ ਦੀ ਵਿਵਸਥਾ ਹੈ, ਉੱਥੇ ਵੇਸਟ ਵਾਟਰ ਏਪੀਡੇਮਿਓਲਾਜੀ ਦਾ ਇਸਤੇਮਾਲ ਕੋਵਿਡ ਦੀ ਭਾਈਚਾਰਕ ਟੈਸਟਿੰਗ ਦੇ ਤੌਰ 'ਤੇ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਸ ਖੇਤਰ 'ਚ ਕੋਵਿਡ ਦਾ ਸੰਕਰਮਣ ਵੱਧ ਰਿਹਾ ਹੈ ਪਰ ਜਿੱਥੇ ਵੇਸਟ ਵਾਟਰ ਮੈਨੇਜਮੈਂਟ ਕਮਜ਼ੋਰ ਹੈ, ਉੱਥੇ ਸੋਧ ਕਰਨ ਦੀ ਸੰਭਾਵਨਾ ਹੈ ਕਿ ਜੇਕਰ ਵੇਸਟ ਵਾਟਰ 'ਚ ਕੋਰੋਨਾ ਹੈ ਤਾਂ ਕੀ ਉਹ ਸੰਕਰਮਣ ਫੈਲਾ ਵੀ ਸਕਦਾ ਹੈ।'' ਡਾ. ਅੱਗੇ ਦੱਸਦੇ ਹਨ- ਪਿਛਲੇ ਸਾਲ ਫਰਵਰੀ 'ਚ ਸਵਿਟਜ਼ਰਲੈਂਡ 'ਚ ਪਹਿਲਾ ਕੋਵਿਡ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸੀਂ ਸੀਵਰੇਜ ਟੈਸਟਿੰਗ ਸ਼ੁਰੂ ਕਰ ਦਿੱਤੀ ਸੀ। ਮੈਨੂੰ ਖੁਸ਼ੀ ਹੈ ਕਿ ਅਮਰੀਕਾ, ਨੀਦਰਲੈਂਡ ਵਰਗੇ ਹੋਰ ਦੇਸ਼ ਵੀ ਇਸ ਪ੍ਰਕਿਰਿਆ ਦਾ ਇਸਤੇਮਾਲ ਕਰ ਰਹੇ ਹਨ।''