ਕੋਰੋਨਾ ਦਾ ਕਹਿਰ ਜਾਰੀ, ਦੇਸ਼ ''ਚ ਸਰਗਰਮ ਮਰੀਜ਼ਾਂ ਦੀ ਗਿਣਤੀ ਹੋਈ 10 ਲੱਖ ਦੇ ਪਾਰ
Saturday, Apr 10, 2021 - 10:55 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਲਾਗ਼ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਸ਼ਨੀਵਾਰ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ 10 ਲੱਖ ਦੇ ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 67,023 ਸਰਗਰਮ ਮਾਮਲੇ ਵੱਧ ਕੇ 10,46,631 ਪਹੁੰਚ ਗਏ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਇਸ ਵਿਚ ਦੇਸ਼ 'ਚ 1,45,384 ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਦੇ ਨਾਲ ਹੀ ਪੀੜਤਾਂ ਦੀ ਗਿਣਤੀ ਇਕ ਕਰੋੜ 32 ਲੱਖ 5 ਹਜ਼ਾਰ 926 ਹੋ ਗਈ ਹੈ। ਉੱਥੇ ਹੀ ਇਸ ਦੌਰਾਨ 77,567 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,19,90,859 ਮਰੀਜ਼ ਠੀਕ ਵੀ ਹੋ ਚੁਕੇ ਹਨ। ਹੁਣ ਤੱਕ 9,80,75,60 ਲੋਕਾਂ ਦੀ ਟੀਕਾਕਰਨ ਹੋ ਚੁਕਿਆ ਹੈ।
ਇਹ ਵੀ ਪੜ੍ਹੋ : ਬੇਕਾਬੂ ਹੋਇਆ ਕੋਰੋਨਾ, ਦੇਸ਼ 'ਚ ਲਗਾਤਾਰ ਦੂਜੇ ਦਿਨ ਸਵਾ ਲੱਖ ਦੇ ਪਾਰ ਨਵੇਂ ਮਾਮਲੇ ਆਏ ਸਾਹਮਣੇ
ਸਰਗਰਮ ਮਾਮਲੇ 67,023 ਵੱਧ ਕੇ 10,46,631 ਹੋ ਗਏ ਹਨ। ਇਸ ਮਿਆਦ 'ਚ 794 ਹੋਰ ਮਰੀਜ਼ਾਂ ਦੀ ਗਿਣਤੀ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,68,436 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ ਘੱਟ ਕੋ 90.80 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 7.93 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 1.28 ਫੀਸਦੀ ਰਹਿ ਗਈ ਹੈ। ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਮਾਮਲਿਆਂ 'ਚ ਸਿਖ਼ਰ 'ਤੇ ਹੈ ਅਤੇ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 13,301 ਵੱਧ ਕੇ 5,36,063 ਹੋ ਗਏ ਹਨ। ਇਸ ਦੌਰਾਨ ਸੂਬੇ 'ਚ 45,391 ਹੋਰ ਮਰੀਜ਼ ਸਿਹਤਯਾਬ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 26,95,148 ਪਹੁੰਚ ਗਈ ਹੈ, ਜਦੋਂ ਕਿ 301 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 57329 ਹੋ ਗਿਆ ਹੈ।
ਨੋਟ : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ