ਇਕ ਦਿਨ 'ਚ ਕੋਰੋਨਾ ਦੇ ਰਿਕਾਰਡ 66 ਹਜ਼ਾਰ ਤੋਂ ਵੱਧ ਮਾਮਲੇ, ਹੁਣ ਤੱਕ 47,033 ਲੋਕਾਂ ਦੀ ਹੋਈ ਮੌਤ

08/13/2020 11:27:50 AM

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ ਪਹਿਲੀ ਵਾਲ 66 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਉੱਥੇ ਹੀ ਸਭ ਤੋਂ ਵੱਧ 56,383 ਲੋਕਾਂ ਨੇ ਇਸ ਇਨਫੈਕਸ਼ਨ ਨੂੰ ਮਾਤ ਦਿੱਤੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ 'ਚ ਸਭ ਤੋਂ ਵੱਧ 66,999 ਇਨਫੈਕਸ਼ਨ ਦੇ ਮਾਮਲੇ ਆਉਣ ਨਾਲ ਇਨ੍ਹਾਂ ਦੀ ਗਿਣਤੀ 23,96,638 ਹੋ ਗਈ ਹੈ।

ਰਾਹਤ ਭਰੀ ਖ਼ਬਰ ਹੈ ਕਿ ਇਸ ਦੌਰਾਨ ਇਕ ਦਿਨ 'ਚ ਸਭ ਤੋਂ ਵੱਧ 56,383 ਲੋਕ ਸਿਹਤਮੰਦ ਹੋਣ ਨਾਲ ਰੋਗਮੁਕਤ ਹੋਣ ਵਾਲਿਆਂ ਦੀ ਗਿਣਤੀ ਵੀ 16,95982 ਲੱਖ 'ਤੇ ਪਹੁੰਚ ਗਈ। ਪਿਛਲੇ 24 ਘੰਟਿਆਂ ਦੌਰਾਨ 942 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 47,033 'ਤੇ ਪਹੁੰਚ ਗਈ ਹੈ। ਇਸ ਦੌਰਾਨ ਦੇਸ਼ 'ਚ ਸਰਗਰਮ ਮਾਮਲੇ 9,674 ਵੱਧ ਕੇ 6,53,622 ਹੋ ਗਏ ਹਨ। ਦੇਸ਼ 'ਚ ਹੁਣ ਸਰਗਰਮ ਮਾਮਲੇ 27.27 ਫੀਸਦੀ, ਰੋਗਮੁਕਤ ਹੋਣ ਵਾਲਿਆਂ ਦੀ ਦਰ 70.77 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.96 ਫੀਸਦੀ ਹੈ। 

ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲਿਆਂ ਦੀ ਗਿਣਤੀ 1040 ਘੱਟ ਕੇ 1,47,820 ਹੋ ਗਏ ਅਤੇ 344 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 18,650 ਹੋ ਗਿਆ। ਇਸ ਦੌਰਾਨ 13,408 ਲੋਕ ਇਨਫੈਕਸ਼ਨ ਮੁਕਤ ਹੋਏ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵੱਧ ਕੇ 381843 ਹੋ ਗਈ। ਦੇਸ਼ 'ਚ ਸਭ ਤੋਂ ਵੱਧ ਸਰਗਰਮ ਮਾਮਲੇ ਇਸ ਸੂਬੇ 'ਚ ਹਨ। ਆਂਧਰਾ ਪ੍ਰਦੇਸ਼ 'ਚ ਮਰੀਜ਼ਾਂ ਦੀ ਗਿਣਤੀ 2828 ਵਧਣ ਨਾਲ ਸਰਗਰਮ ਮਾਮਲੇ 90,425 ਹੋ ਗਏ ਹਨ। ਸੂਬੇ 'ਚ ਹੁਣ ਤੱਕ 2296 ਲੋਕਾਂ ਦੀ ਮੌਤ ਹੋਈ ਹੈ, ਉੱਥੇ ਹੀ 6676 ਲੋਕਾਂ ਦੇ ਸਿਹਤਮੰਦ ਹੋਣ ਨਾਲ ਕੁੱਲ 1,61,425 ਲੋਕ ਰੋਗ ਮੁਕਤ ਹੋਏ ਹਨ।


DIsha

Content Editor

Related News