ਦੇਸ਼ ਦੇ ਦਿਲ ਨੂੰ ਝੰਜੋੜ ਗਈ ਦੀਵਾਲੀ ਦੇ ਦੀਵਿਆਂ ''ਚੋਂ ਤੇਲ ਇਕੱਠਾ ਕਰਦੀ ਬੱਚੀ

Thursday, Oct 31, 2019 - 06:08 PM (IST)

ਦੇਸ਼ ਦੇ ਦਿਲ ਨੂੰ ਝੰਜੋੜ ਗਈ ਦੀਵਾਲੀ ਦੇ ਦੀਵਿਆਂ ''ਚੋਂ ਤੇਲ ਇਕੱਠਾ ਕਰਦੀ ਬੱਚੀ

ਨਵੀਂ ਦਿੱਲੀ— ਰਾਮ ਨਗਰੀ ਅਯੁੱਧਿਆ 'ਚ ਆਯੋਜਿਤ ਦੀਪ ਉਤਸਵ 'ਚ 5.5 ਲੱਖ ਤੋਂ ਵਧ ਦੀਵੇ ਜਗਾਏ ਗਏ ਸਨ। ਇਸ ਦੇ ਨਾਲ ਹੀ ਇਹ ਵਰਲਡ ਰਿਕਾਰਡ ਬਣਾ ਲਿਆ ਗਿਆ ਹੈ। ਦੀਵਿਆਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਆਸਮਾਨ 'ਚ ਜੰਮ ਕੇ ਆਤਿਸ਼ਬਾਜੀ ਵੀ ਕੀਤੀ ਗਈ ਸੀ। ਇਨ੍ਹਾਂ ਦੀਵਿਆਂ ਲਈ 40 ਹਜ਼ਾਰ ਲੀਟਰ ਤੇਲ ਦੀ ਵਿਵਸਥਾ ਕੀਤੀ ਗਈ ਸੀ।

 

ਉੱਥੇ ਹੀ ਦੂਜੇ ਪਾਸੇ ਇਕ ਵੀਡੀਓ ਅਤੇ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਇਕ ਬੱਚੀ ਅਯੁੱਧਿਆ 'ਚ ਜਗਾਏ ਗਏ ਦੀਵਿਆਂ 'ਚੋਂ ਤੇਲ ਇਕੱਠਾ ਕਰਦੇ ਨਜ਼ਰ ਆ ਰਹੀ ਹੈ। ਇਨ੍ਹਾਂ ਦੀਵਿਆਂ 'ਚੋਂ ਜੋ ਦੀਵੇ ਨਹੀਂ ਜਗ ਰਹੇ ਸਨ, ਉਨ੍ਹਾਂ 'ਚੋਂ ਇਹ ਬੱਚੀ ਇਕ ਬੋਟਲ 'ਚ ਤੇਲ ਇਕੱਠਾ ਕਰ ਰਹੀ ਸੀ। ਦਿਲ ਨੂੰ ਝੰਜੋੜ ਦੇਣ ਵਾਲੀ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਭਾਰਤ ਦਾ ਭਵਿੱਖ 133 ਕਰੋੜ ਦੇ ਅਣਜਲੇ ਦੀਵਿਆਂ 'ਚੋਂ ਤੇਲ ਇਕੱਠਾ ਕਰਦੇ ਨਜ਼ਰ ਆ ਰਿਹਾ ਹੈ, ਜਦਕਿ ਸਰਕਾਰਾਂ ਵਲੋਂ ਧਾਰਮਿਕ ਸਮਾਗਮਾਂ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਦੱਸਣਯੋਗ ਹੈ ਕਿ ਯੋਗੀ ਸਰਕਾਰ ਨੇ ਅਯੁੱਧਿਆ 'ਚ ਦੀਵਾਲੀ ਮਨਾਉਣ ਲਈ ਬਜਟ ਵਧਾ ਕੇ 133 ਕਰੋੜ ਕਰ ਦਿੱਤਾ ਸੀ।


author

DIsha

Content Editor

Related News