ਵਿਦੇਸ਼ ਭੇਜਣ ਤੋਂ ਪਹਿਲਾਂ ਸਰਕਾਰੀ ਪ੍ਰਯੋਗਸ਼ਾਲਾ ''ਚ ਹੋਵੇਗੀ ਕਫ਼ ਸਿਰਪ ਦੀ ਜਾਂਚ, ਇਸ ਤਾਰੀਖ਼ ਤੋਂ ਲਾਗੂ ਹੋਵੇਗਾ ਨਿਯਮ

05/24/2023 3:22:39 PM

ਨਵੀਂ ਦਿੱਲੀ (ਭਾਸ਼ਾ)- ਕਫ਼ ਸਿਰਪ ਦੇ ਨਿਰਯਾਤਕਾਂ ਨੂੰ ਇਕ ਜੂਨ ਤੋਂ ਵਿਦੇਸ਼ ਭੇਜਣ ਤੋਂ ਪਹਿਲਾਂ ਆਪਣੇ ਉਤਪਾਦਾਂ ਦੀ ਨਿਰਧਾਰਤ ਸਰਕਾਰੀ ਪ੍ਰਯੋਗਸ਼ਾਲਾਵਾਂ 'ਚ ਜਾਂਚ ਕਰਵਾਉਣੀ ਜ਼ਰੂਰੀ ਹੋਵੇਗੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਨੇ ਸੋਮਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਨਿਰਯਾਤ ਕੀਤੇ ਜਾਣ ਵਾਲੇ ਉਤਪਾਦ ਦੇ ਨਮੂਨੇ ਦੀ ਪ੍ਰਯੋਗਸ਼ਾਲਾ 'ਚ ਜਾਂਚ ਹੋਣ ਤੋਂ ਬਾਅਦ ਹੀ ਕਫ਼ ਸਿਰਪ ਦਾ ਨਿਰਯਾਤ ਕਰਨ ਦੀ ਮਨਜ਼ੂਰੀ ਮਿਲੇਗੀ। ਨਵੀਂ ਵਿਵਸਥਾ ਇਕ ਜੂਨ ਤੋਂ ਲਾਗੂ ਹੋ ਜਾਵੇਗੀ। ਸਰਕਾਰ ਨੇ ਇਹ ਕਦਮ ਭਾਰਤ 'ਚ ਬਣੇ ਕਫ਼ ਸਿਰਪ ਦੀ ਗੁਣਵੱਤਾ ਨੂੰ ਲੈ ਕੇ ਦੁਨੀਆ ਭਰ 'ਚ ਚੁੱਕੇ ਗਏ ਸਵਾਲਾਂ ਤੋਂ ਬਾਅਦ ਚੁੱਕਿਆ ਹੈ। 

ਪਿਛਲੇ ਸਾਲ ਗਾਂਬੀਆ ਅਤੇ ਉਜ਼ਬੇਕਿਸਤਾਨ 'ਚ ਕਫ਼ ਸਿਰਪ ਪੀਣ ਨਾਲ 66 ਅਤੇ 18 ਬੱਚਿਆਂ ਦੀ ਮੌਤ ਲਈ ਭਾਰਤ 'ਚ ਬਣੀ ਕਫ਼ ਸਿਪ ਨੂੰ ਦੋਸ਼ੀ ਦੱਸਿਆ ਗਿਆ ਸੀ। ਵਿੱਤ ਸਾਲ 2021-22 'ਚ ਭਾਰਤ ਤੋਂ 17 ਅਰਬ ਡਾਲਰ ਦੇ ਕਫ਼ ਸਿਰਪ ਨਿਰਯਾਤ ਕੀਤੇ ਗਏ ਸਨ ਅਤੇ ਇਹ ਰਾਸ਼ੀ 2022-23 'ਚ ਵੱਧ ਕੇ 17.6 ਅਰਬ ਡਾਲਰ ਹੋ ਗਈ। ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਕੀਤੇ ਜਾਣ ਵਾਲੇ ਮੈਡੀਕਲ ਉਤਪਾਦਾਂ ਦੀ ਗੁਣਵੱਤਾ ਨੂੰ ਯਕੀਨੀ ਕਰਨ ਲਈ ਕੇਂਦਰ ਸਰਕਾਰ ਨੇ ਨਿਰਯਾਤ ਤੋਂ ਪਹਿਲਾਂ ਕਫ਼ ਸਿਰਪ ਦੀ ਗੁਣਵੱਤਾ ਪਰਖਣ ਦਾ ਫ਼ੈਸਲਾ ਕੀਤਾ ਹੈ। ਇਹ ਜਾਂਚ ਭਾਰਤੀ ਡਰੱਗ  ਕੋਡ ਕਮਿਸ਼ਨ, ਖੇਤਰੀ ਡਰੱਗ ਜਾਂਚ ਪ੍ਰਯੋਗਸ਼ਾਲਾਵਾਂ ਅਤੇ ਐੱਨ.ਏ.ਬੀ.ਐੱਲ. ਤੋਂ ਮਾਨਤਾ ਪ੍ਰਾਪਤ ਡਰੱਗ ਜਾਂਚ ਪ੍ਰਯੋਗਸ਼ਾਲਾਵਾਂ 'ਚ ਕੀਤਾ ਜਾ ਸਕੇਗਾ।


DIsha

Content Editor

Related News