ਭ੍ਰਿਸ਼ਟਾਚਾਰ ਖ਼ਿਲਾਫ਼ CM ਭਗਵੰਤ ਮਾਨ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ
Thursday, Mar 17, 2022 - 04:22 PM (IST)
ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਦਿੱਲੀ ’ਚ ਭ੍ਰਿਸ਼ਟਾਚਾਰ ਖ਼ਤਮ ਕੀਤਾ ਹੈ, ਉਵੇਂ ਹੀ ਪੰਜਾਬ ’ਚ ਵੀ ਭ੍ਰਿਸ਼ਟਾਚਾਰ ਨੂੰ ਖਤਮ ਕਰਾਂਗੇ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਇਕ ਵਟਸਐਪ ਨੰਬਰ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਲਈ 'ਭਗਵੰਤ ਮਾਨ' ਦਾ ਪਹਿਲਾ ਵੱਡਾ ਐਲਾਨ, ਬੋਲੇ-ਇਤਿਹਾਸ 'ਚ ਕਦੇ ਨਹੀਂ ਲਿਆ ਗਿਆ ਅਜਿਹਾ ਫ਼ੈਸਲਾ
पंजाब में भ्रष्टाचार के खिलाफ़ आम आदमी पार्टी सरकार का फ़ैसला ऐतिहासिक। पंजाब में अब भ्रष्टाचार नहीं चलेगा। Press Conference | LIVE https://t.co/onauWALPo5
— Arvind Kejriwal (@ArvindKejriwal) March 17, 2022
ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਅੰਦਰ ਬਿਨਾਂ ਰਿਸ਼ਵਤ ਦੇ ਕੰਮ ਕਰਾਉਣਾ ਕਿੰਨਾ ਮੁਸ਼ਕਲ ਹੈ ਪਰ ਹੁਣ ਪੰਜਾਬ ’ਚ ਜੇਕਰ ਕੋਈ ਵੀ ਅਫ਼ਸਰ, ਕੋਈ ਵੀ ਵਿਅਕਤੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਮਨਾ ਨਾ ਕਰਨਾ, ਫੋਨ ’ਤੇ ਰਿਕਾਰਡਿੰਗ ਕਰਨਾ ਜਾਂ ਵੀਡੀਓ ਬਣਾ ਲੈਣਾ। ਉਸ ਰਿਕਾਰਡਿੰਗ/ਆਡੀਓ ਜਾਂ ਵੀਡੀਓ ਨੂੰ ਉਸ ਵਟਸਐਪ ’ਤੇ ਭੇਜਣਾ, ਜਿਸ ਨੂੰ ਭਗਵੰਤ ਮਾਨ 23 ਮਾਰਚ ਨੂੰ ਰਿਲੀਜ਼ ਕਰਨਗੇ, ਉਹ ਉਨ੍ਹਾਂ ਦਾ ਨਿੱਜੀ ਵਟਸਐਪ ਹੋਵੇਗਾ। ਤੁਹਾਨੂੰ ਯਕੀਨੀ ਦਿਵਾਉਂਦੇ ਹਾਂ ਕਿ ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: PM ਮੋਦੀ ਨੇ CM ਭਗਵੰਤ ਮਾਨ ਨੂੰ ਦਿੱਤੀ ਵਧਾਈ, ਕਿਹਾ-ਪੰਜਾਬ ਦੇ ਵਿਕਾਸ ਲਈ ਮਿਲ ਕੇ ਕਰਾਂਗੇ ਕੰਮ
ਨੋਟ- ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ