ਮਰਦਾਂ ’ਤੇ ਜਿਆਦਾ ਹੈ ਕੋਰੋਨਾ ਵਾਇਰਸ ਦਾ ਕਹਿਰ, ਮੋਟਾਪਾ ਬਣ ਰਿਹੈ ਖਤਰਾ

04/27/2020 7:06:33 PM

ਨਵੀਂ ਦਿੱਲੀ – ਕੋਰੋਨਾ ਵਾਇਰਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਨੇ ਕਈਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ, ਕਈਆਂ ਦੀ ਜਾਨ ਲੈ ਚੁੱਕਾ ਹੈ। ਦੁਨੀਆ ਭਰ ’ਚ ਵਾਇਰਸ ਦੇ ਹੌਟਸਪੌਟ ਦੇ ਐਮਰਜੈਂਸੀ ਰੂਮਸ ’ਚ ਮੈਡੀਕਲ ਕਰਮਚਾਰੀਆਂ ਨੇ ਦੇਖਿਆ ਹੈ ਕਿ ਕੋਰੋਨਾ ਵਾਇਰਸ ਦੇ ਗੰਭੀਰ ਲੱਛਣਾਂ ਤੋਂ ਪੀੜਤ ਔਰਤਾਂ ਦੀ ਤੁਲਣਾ ’ਚ ਮਰਦਾਂ ’ਚ ਜਿਆਦਾ ਹੈ ਅਤੇ ਉਨ੍ਹਾਂ ’ਚ ਮੋਟਾਪਾ ਇਕ ਹੋਰ ਸੰਭਾਵਿਤ ਕਾਰਕ ਦੇ ਰੂਪ ’ਚ ਉਭਰ ਰਿਹਾ ਹੈ। ਪਰ ਮਾਹਰ ਹਾਲੇ ਵੀ ਅਨਿਸ਼ਚਿਤ ਹਨ ਕਿ ਅਜਿਹਾ ਕਿਉਂ।

ਯੂਨੀਵਰਸਿਟੀ ਕਾਲਜ ਲੰਡਨ ’ਚ ਮੈਡੀਕਲ ਇਮੇਜਿੰਗ ਸਾਇੰਸ ਦੇ ਪ੍ਰੋਫੈਸਰ ਡੇਰੇਕ ਹਿਲ ਨੇ ਕਿਹਾ ਕਿ ਔਰਤਾਂ ਦੀ ਤੁਲਣਾ ’ਚ ਮਰਦਾਂ ’ਚ ਵੱਧ ਗੰਭੀਰ ਸਮੱਸਿਆਵਾਂ ਹੁੰਦੀਆਂ ਹਨ ਅਤੇ ਜਿਨ੍ਹਾਂ ਰੋਗੀਆਂ ਦਾ ਭਾਰ ਵੱਧ ਹੁੰਦਾ ਹੈ ਜਾਂ ਜਿਨ੍ਹਾਂ ’ਚ ਪਹਿਲਾਂ ਤੋਂ ਹੀ ਸਿਹਤ ਸਮੱਸਿਆਵਾਂ ਹਨ।

ਬ੍ਰਿਟੇਨ ਦੇ ਇੰਟੈਂਸਿਵ ਕੇਅਰ ਨੈਸ਼ਨਲ ਆਡਿਟ ਐਂਡ ਰਿਸਰਚ ਸੈਂਟਰ ਦੇ ਸ਼ੁਰੂਆਤੀ ਅੰਕੜੇ ਪੁਸ਼ਟੀ ਕਰਦੇ ਹਨ ਕਿ ਮਰੀਜਾਂ ’ਚ 73 ਫੀਸਦੀ ਮਰਦ ਹਨ ਅਤੇ ਉਨ੍ਹਾਂ ’ਚੋਂ ਵੀ 73.4 ਫੀਸਦੀ ਵੱਧ ਭਾਰ ਵਾਲੇ ਹਨ। 3 ਅਪ੍ਰੈਲ ਤੋਂ ਪਹਿਲਾਂ ਦੀ ਮਿਆਦ ’ਚ ਜੋ ਕੋਰੋਨਾ ਵਾਇਰਸ ਤੋਂ ਜਾਂ ਤਾਂ ਠੀਕ ਹੋ ਗਏ ਹਨ ਜਾਂ ਮਰ ਗਏ ਹਨ, ਉਨ੍ਹਾਂ ਮਰੀਜਾਂ ਲਈ ਮੁੱਢਲੇ ਅੰਕੜਿਆਂ ਮੁਤਾਬਕ ਮੋਟੇ ਮਰੀਜਾਂ ਦੇ ਠੀਕ ਹੋਣ ਦੀ ਸੰਭਾਵਨਾ ਘੱਟ ਸੀ। 25 ਤੋਂ ਘੱਟ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.) ਵਾਲੇ 56.4 ਫੀਸਦੀ ਰੋਗੀਆਂ ਦੀ ਤੁਲਣਾ ’ਚ 30 ਤੋਂ ਵੱਧ ਬੀ. ਐੱਮ. ਆਈ. ਵਾਲੇ 42.4 ਫੀਸਦੀ ਲੋਕ ਸਫਲ ਇਲਾਜ ਤੋਂ ਬਾਅਦ ਘਰ ਜਾਣ ’ਚ ਸਮਰੱਥ ਸਨ। ਮੋਟਾਪਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ’ਚ ਵਾਧੇ ਨਾਲ ਆਮ ਤੌਰ ’ਤੇ ਸਿਹਤ ਪ੍ਰਤੀ ਖਤਰੇ ਵੱਧਦੇ ਹਨ। ਇਟਾਲੀਅਨ ਅਤੇ ਚੀਨੀ ਅਧਿਐਨ ’ਚ ਦੋਹਾਂ ਦੀ ਪਛਾਣ ਕੋਰੋਨਾ ਵਾਇਰਸ ਦੇ ਹਮਲਾਵਰ ਕਾਰਕਾਂ ਦੇ ਰੂਪ ’ਚ ਹੋਈ।

 


Inder Prajapati

Content Editor

Related News