ਮਾਹਿਰਾਂ ਦੀ ਭਵਿੱਖਬਾਣੀ, ਬਰਡ ਫਲੂ ਤੋਂ ਫੈਲ ਸਕਦੀ ਹੈ ਕੋਰੋਨਾ ਤੋਂ ਵੀ ਭਿਆਨਕ ਮਹਾਮਾਰੀ

Monday, Jun 17, 2024 - 03:41 PM (IST)

ਅਮਰੀਕਾ- ਦੁਨੀਆ ਭਰ 'ਚ ਬਰਡ ਫਲੂ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਅਮਰੀਕਾ 'ਚ 48 ਸੂਬਿਆਂ 'ਚ 9 ਕਰੋੜ ਤੋਂ ਵੱਧ ਮੁਰਗੀਆਂ 'ਚ ਇਹ ਬੀਮਾਰੀ ਫੈਲ ਚੁੱਕੀ ਹੈ। ਹੁਣ ਇਹ ਬੀਮਾਰੀ ਗਾਵਾਂ ਤੱਕ ਪਹੁੰਚ ਗਈ ਹੈ। ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਦੇ ਸਾਬਕਾ ਡਾਇਰੈਕਟਰ ਰਾਬਰਟ ਰੈੱਡਫੀਲਡ ਨੇ ਦਾਅਵਾ ਕੀਤਾ ਹੈ ਕਿ ਅਗਲੀ ਮਹਾਮਾਰੀ ਬਰਡ ਫਲੂ ਤੋਂ ਆ ਸਕਦੀ ਹੈ। ਬ੍ਰਿਟੇਨ ਦੇ ਮੀਡੀਆ ਹਾਊਸ ਇੰਡੀਪੇਂਡੇਂਟ ਅਨੁਸਾਰ, ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰਾਬਰਟ ਰੈੱਡਫੀਲਡ ਨੇ ਦੱਸਿਆ ਕਿ ਬਰਡ ਫਲੂ ਦੇ ਮਨੁੱਖਾਂ 'ਚ ਪ੍ਰਵੇਸ਼ ਕਰਨ 'ਤੇ ਕੋਰੋਨਾ ਦੀ ਤੁਲਨਾ 'ਚ ਮੌਤ ਦਰ ਬਹੁਤ ਜ਼ਿਆਦਾ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ 'ਚ ਮੌਤ ਦਰ 0.6 ਫ਼ੀਸਦੀ ਸੀ, ਜਦੋਂ ਕਿ ਇਸ 'ਚ ਇਹ ਦਰ 25 ਤੋਂ 50 ਫ਼ੀਸਦੀ ਹੈ। ਡਾਕਟਰਾਂ ਅਨੁਸਾਰ, ਬਰਡ ਫਲੂ ਦਾ H5N1 ਵਾਇਰਸ ਇਨਸਾਨਾਂ 'ਚ ਫੈਲ ਰਿਹਾ ਹੈ। H5N1 ਨਾਲ 10 'ਚੋਂ 6 ਲੋਕਾਂ ਦੀ ਮੌਤ ਹੋ ਜਾਂਦੀ ਹੈ। ਹਾਲਾਂਕਿ ਰਾਬਰਟ ਰੈੱਡਫੀਲਡ ਨੇ ਇਹ ਨਹੀਂ ਦੱਸਿਆ ਕਿ ਬਰਡ ਫਲੂ ਮਹਾਮਾਰੀ 'ਚ ਕਦੋਂ ਬਦਲੇਗਾ। 

ਕੀ ਹੁੰਦਾ ਹੈ ਬਰਡ ਫਲੂ?

ਬਰਡ ਫਲੂ ਇਨਫਲੂਐਂਜਾ ਵਾਇਰਸ ਨਾਲ ਹੋਣ ਵਾਲਾ ਇੰਫੈਕਸ਼ਨ ਹੈ। ਇਹ ਆਮ ਤੌਰ 'ਤੇ ਪੰਛੀਆਂ ਅਤੇ ਜਾਨਵਰਾਂ 'ਚ ਫੈਲਦਾ ਹੈ। ਕਈ ਵਾਰ ਇਹ ਇੰਫੈਕਸ਼ਨ ਜਾਨਵਰਾਂ ਰਾਹੀਂ ਇਨਸਾਨਾਂ 'ਚ ਵੀ ਫੈਲ ਸਕਦਾ ਹੈ। ਬਰਡ ਫਲੂ ਦੇ ਕਈ ਵੇਰੀਐਂਟ ਕਾਫ਼ੀ ਖ਼ਤਰਨਾਕ ਹੁੰਦੇ ਹਨ। ਹਾਲਾਂਕਿ, H9N2 ਦੇ ਮਾਮਲੇ 'ਚ ਬਹੁਤ ਗੰਭੀਰ ਸਮੱਸਿਆਵਾਂ ਦੇਖਣ ਨੂੰ ਨਹੀਂ ਮਿਲੀਆਂ ਹਨ। ਇਨਫਲੂਐਂਜਾ ਵਾਇਰਸ ਚਾਰ ਤਰ੍ਹਾਂ ਦਾ ਹੁੰਦਾ ਹੈ, ਇਨਫਲੂਐਂਜਾ A, B, C ਅਤੇ D। ਇਨ੍ਹਾਂ 'ਚੋਂ ਜ਼ਿਆਦਾ ਏਵੀਅਨ ਇਨਫਲੂਐਂਜਾ ਵਾਇਰਸ ਇਨਸਾਨਾਂ ਨੂੰ ਇੰਫੈਕਟਡ ਨਹੀਂ ਕਰਦੇ। ਹਾਲਾਂਕਿ A (H5N1) ਅਤੇ A (H7N9) ਨਾਲ ਇਨਸਾਨਾਂ ਦੇ ਇੰਫੈਕਡ ਹੋਣ ਦਾ ਖ਼ਤਰਾ ਰਹਿੰਦਾ ਹੈ। ਹੁਣ A (H9N2) ਨਵੇਂ ਖ਼ਤਰੇ ਵਜੋਂ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ : ਸਭ ਤੋਂ ਵੱਡੀ ਸੋਨੇ ਦੀ ਲੁੱਟ ਮਾਮਲਾ : ਸਰੰਡਰ ਕਰਨਾ ਚਾਹੁੰਦਾ ਹੈ ਭਾਰਤੀ ਮੂਲ ਦਾ ਸਾਬਕਾ ਏਅਰਲਾਈਨ ਮੈਨੇਜਰ

ਬਰਡ ਫਲੂ ਦੇ ਲੱਛਣ

ਖੰਘ
ਪੇਟ ਖ਼ਰਾਬ ਹੋਣਾ
ਡਾਇਰੀਆ
ਸਾਹ ਲੈਣ 'ਚ ਪਰੇਸ਼ਾਨੀ
ਤੇਜ਼ ਬੁਖ਼ਾਰ
ਸਿਰਦਰਦ
ਮਾਸਪੇਸ਼ੀਆਂ 'ਚ ਦਰਦ
ਥਕਾਵਟ ਜਾਂ ਕਮਜ਼ੋਰੀ
ਨੱਕ ਵਗਣਾ
ਗਲ਼ੇ 'ਚ ਖਰਾਸ਼
ਲਾਲ ਅੱਖਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News