ਭੀਖ ਤੋਂ ਮਿਲਣ ਵਾਲੇ ਪੈਸਿਆਂ ਨਾਲ ਕੋਰੋਨਾ ਪੀੜਤਾਂ ਦੀ ਮਦਦ ਕਰ ਰਿਹੈ ਇਹ ਭਿਖਾਰੀ

07/26/2020 4:00:05 PM

ਨਵੀਂ ਦਿੱਲੀ- ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਕਰਨ ਵਾਲੇ ਲੋਕਾਂ ਦੀ ਇਸ ਦੁਨੀਆ 'ਚ ਕਮੀ ਨਹੀਂ ਹੈ ਪਰ ਤਾਮਿਲਨਾਡੂ ਦੇ ਐੱਮ. ਪੁਲ ਪਾਂਡੀਆਂ ਬਾਰੇ ਕੀ ਕਹੀਏ, ਜੋ ਭੀਖ ਮੰਗ ਕੇ ਮਿਲਣ ਵਾਲੇ ਪੈਸਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਦਾਨ ਕਰਦੇ ਆ ਰਹੇ ਹਨ। ਇਹ ਹੋਰ ਗੱਲ ਹੈ ਕਿ ਪਹਿਲਾਂ ਉਹ ਸਕੂਲਾਂ ਦਾ ਬੁਨਿਆਦੀ ਢਾਂਚਾ ਬਿਹਤਰ ਬਣਾਉਣ ਲਈ ਆਪਣੀ ਕਮਾਈ ਦਾਨ ਕਰਦੇ ਸਨ ਅਤੇ ਹੁਣ ਜੋ ਕਮਾਉਂਦੇ ਹਨ, ਕੋਰੋਨਾ ਪੀੜਤਾਂ ਦੀ ਮਦਦ ਲਈ ਦਾਨ ਕਰ ਦਿੰਦੇ ਹਨ।

ਬੁੱਧਵਾਰ ਨੂੰ ਮਦੁਰੈ ਦੇ ਜ਼ਿਲ੍ਹਾ ਅਧਿਕਾਰੀ ਦਫ਼ਤਰ 'ਚ ਦਾਨ ਰਾਸ਼ੀ ਜਮ੍ਹਾ ਕਰਨ ਪਹੁੰਚੇ 64 ਸਾਲਾ ਪਾਂਡੀਆਂ ਨੂੰ ਦੇਖ ਕੋ ਕੋਈ ਅੰਦਾਜਾ ਨਹੀਂ ਲੱਗਾ ਸਕਦਾ ਕਿ ਮਨੁੱਖਤਾ ਦੀ ਸੇਵਾ ਕਰਨ 'ਚ ਇਸ ਸ਼ਖਸ ਨੇ ਦੁਨੀਆ ਦੇ ਵੱਡੇ-ਵੱਡੇ ਅਮੀਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕਮਜ਼ੋਰ ਸਰੀਰ, ਸਫੇਦ ਉਲਝੀ ਦਾੜ੍ਹੀ, ਮੱਥੇ 'ਤੇ ਟਿੱਕਾ, ਸਿਰ 'ਤੇ ਕੇਸਰੀਆ ਕੱਪੜਾ ਪਹਿਨੇ ਪਾਂਡੀਆਂ ਪਿਛਲੇ ਕੁਝ ਦਿਨਾਂ ਤੋਂ ਭੀਖ ਮੰਗ ਕੇ ਜਮ੍ਹਾ ਕੀਤੇ 10 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਪਹੁੰਚੇ ਸਨ। ਆਪਣਾ ਪੂਰਾ ਜੀਵਨ ਗਰੀਬੀ 'ਚ ਬਿਤਾਉਣ ਵਾਲੇ ਪਾਂਡੀਆਂ ਨੇ ਮਈ ਦੇ ਬਾਅਦ ਤੋਂ ਬੀਤੇ ਬੁੱਧਵਾਰ ਨੂੰ 6ਵੀਂ ਵਾਰ ਮੁੱਖ ਮੰਤਰੀ ਰਾਹਤ ਫੰਡ 'ਚ ਰਾਸ਼ੀ ਦਾਨ ਕੀਤੀ ਹੈ। ਇਹ ਪੈਸਾ ਉਨ੍ਹਾਂ ਨੇ ਭੀਖ ਮੰਗ ਕੇ ਜਮ੍ਹਾ ਕੀਤਾ ਅਤੇ ਉਸ ਨੂੰ ਖੁਦ 'ਤੇ ਖਰਚ ਕਰਨ ਦੀ ਬਜਾਏ ਦਾਨ ਦੇਣਾ ਜ਼ਰੂਰੀ ਸਮਝਿਆ।

ਪਾਂਡੀਆਂ ਨੇ ਦੱਸਿਆ,''ਜਦੋਂ ਸਕੂਲ ਬੰਦ ਹੋ ਗਏ ਤਾਂ ਇਨ੍ਹਾਂ ਸਕੂਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਮਹਾਮਾਰੀ ਦੇ ਪੀੜਤਾਂ ਨੂੰ ਇਸ ਪੈਸੇ ਦੀ ਜ਼ਿਆਦਾ ਜ਼ਰੂਰਤ ਹੈ ਤਾਂ ਮੈਂ ਇਹ ਪੈਸਾ ਉਨ੍ਹਾਂ ਲੋਕਾਂ ਲਈ ਦੇਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਕੋਵਿਡ-19 ਦੇ ਇਲਾਜ ਲਈ ਇਸ ਦੀ ਜ਼ਰੂਰਤ ਹੈ। ਮੈਨੂੰ ਦੂਜਿਆਂ ਦੀ ਵੱਧ ਤੋਂ ਵੱਧ ਮਦਦ ਕਰ ਕੇ ਬਹੁਤ ਖੁਸ਼ੀ ਮਿਲਦੀ ਹੈ।'' ਪਾਂਡੀਆਂ ਦਾ ਕੋਈ ਘਰ ਨਹੀਂ ਹੈ। ਇਹ ਦੱਖਣੀ ਤਾਮਿਲਨਾਡੂ ਦੇ ਤਿੰਨ ਜ਼ਿਲ੍ਹਿਆਂ ਤੁਥੁਕੁਡੀ, ਤੰਜਾਵੁਰ ਅਤੇ ਪੁਡੂਕੋਟਈ 'ਚ ਘੁੰਮਦੇ ਰਹਿੰਦੇ ਹਨ। 
 


DIsha

Content Editor

Related News