ਕੋਰੋਨਾਵਾਇਰਸ : ਵੈਸ਼ਨੋ ਦੇਵੀ ਸ਼੍ਰਾਇਨ ਬੋਰਡ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ

03/15/2020 9:39:57 PM

ਕੱਟਡ਼ਾ (ਅਮਿਤ) - ਦੇਸ਼ ਭਰ ਵਿਚ ਵਧ ਰਹੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਬਚਾਅ ਲਈ ਵੈਸ਼ਨੋ ਦੇਵੀ ਸ਼੍ਰਾਇਨ ਬੋਰਡ ਵੱਲੋਂ ਯਾਤਰਾ ਵਾਲੇ ਰਸਤੇ 'ਤੇ ਹਰ ਉੱਚਿਤ ਕਦਮ ਚੁੱਕੇ ਜਾ ਰਹੇ ਹਨ। ਉਥੇ ਕੋਰੋਨਾਵਾਇਰਸ ਦੇ ਚੱਲਦੇ ਸ਼੍ਰਾਇਨ ਬੋਰਡ ਵੱਲੋਂ ਐਨ. ਆਰ. ਆਈ. ਸਮੇਤ ਵਿਦੇਸ਼ੀ ਸ਼ਰਧਾਲੂਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਦੇ ਤਹਿਤ ਐਨ. ਆਰ. ਆਈ. ਸਮੇਤ ਵਿਦੇਸ਼ੀ ਸ਼ਰਧਾਲੂਆਂ ਨੂੰ ਭਾਰਤ ਆਉਣ ਤੋਂ 28 ਦਿਨ ਬਾਅਦ ਤੱਕ ਵੈਸ਼ਨੋ ਦੇਵੀ ਵਿਚ ਨਾ ਆਉਣ ਦੀ ਹਿਦਾਇਤ ਦਿੱਤੀ ਗਈ ਹੈ। ਸ਼੍ਰਾਇਨ ਬੋਰਡ ਨੇ ਦੇਸ਼ ਭਰ ਤੋਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਤੋਂ ਅਪੀਲ ਕਰਦੇ ਹੋਏ ਆਖਿਆ ਕਿ ਜੇਕਰ ਕਿਸੇ ਸ਼ਰਧਾਲੂ ਨੂੰ ਯਾਤਰਾ ਤੋਂ ਪਹਿਲਾਂ ਖੰਘ, ਤੇਜ਼ ਬੁਖਾਰ, ਸਾਹ ਲੈਣ ਵਿਚ ਦਿੱਕਤ ਆ ਰਹੀ ਹੈ ਤਾਂ ਉਹ ਆਪਣਾ ਯਾਤਰਾ ਕਰਨ ਦਾ ਪਲਾਨ ਰੱਦ ਕਰ ਦੇਣ।

PunjabKesari

ਸੀ. ਈ. ਓ. ਸ਼੍ਰਾਇਨ ਬੋਰਡ ਰਮੇਸ਼ ਕੁਮਾਰ ਮੁਤਾਬਕ ਕੋਰੋਨਾਵਾਇਰਸ ਨੂੰ ਲੈ ਕੇ ਯਾਤਰਾ ਵਾਲੇ ਰਸਤੇ 'ਤੇ ਵੀ ਹਬਰ ਸੰਭਵ ਸਾਵਧਾਨੀ ਵਰਤੀ ਜਾ ਰਹੀ ਹੈ। ਯਾਤਰਾ ਵਾਲੇ ਰਾਹ 'ਤੇ ਬਣੇ ਮੈਡੀਕਲ ਸੈਂਟਰ ਨੂੰ ਵੀ ਕੋਰੋਨਾਵਾਇਰਸ ਸਬੰਧਤ ਸਿੱਖਿਅਤ ਕੀਤਾ ਗਿਆ ਹੈ ਤਾਂ ਜੋ ਕਿਸੇ ਯਾਤਰੀ ਵਿਚ ਕੋਰੋਨਾਵਾਇਰਸ ਸਬੰਧਤ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਉਚਿਤ ਕਦਮ ਚੁੱਕੇ ਜਾਣ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਵੈਸ਼ਨੋ ਦੇਵੀ ਦੇ ਯਾਤਰਾ ਵਾਲੇ ਰਾਹ 'ਤੇ ਲੱਗੇ ਆਡੀਓ ਸਿਸਟਮ ਦੇ ਜ਼ਰੀਏ ਵੀ ਸ਼ਰਧਾਲੂਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਬੋਰਡ ਮੁਤਾਬਕ ਜ਼ਿਆਦਾ ਭੀਡ਼ ਭਾਡ਼ ਵਾਲੇ ਖੇਤਰਾਂ ਜਿਵੇਂ - ਵੋਟਿੰਗ ਹਾਲ, ਅਟਕਾ ਆਰਤੀ ਵਾਲੀ ਥਾਂ, ਕਤਾਰ ਵਿਚ ਖਡ਼੍ਹਾ ਹੋਣ ਵਾਲੀਆਂ ਥਾਂਵਾਂ ਨੂੰ ਵੀ ਦਿਨ ਵਿਚ ਘਟੋਂ-ਘੱਟ 4 ਵਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।


Khushdeep Jassi

Content Editor

Related News