ਕੋਰੋਨਾ ਫਿਰ ਬੇਕਾਬੂ: ਬੀਤੇ 24 ਘੰਟਿਆਂ ’ਚ 44 ਹਜ਼ਾਰ ਨਵੇਂ ਮਾਮਲੇ ਆਏ, ਇਨ੍ਹਾਂ 5 ਸੂਬਿਆਂ ’ਚ ਵਧੀ ਰਫਤਾਰ

Friday, Aug 27, 2021 - 11:25 AM (IST)

ਕੋਰੋਨਾ ਫਿਰ ਬੇਕਾਬੂ: ਬੀਤੇ 24 ਘੰਟਿਆਂ ’ਚ 44 ਹਜ਼ਾਰ ਨਵੇਂ ਮਾਮਲੇ ਆਏ, ਇਨ੍ਹਾਂ 5 ਸੂਬਿਆਂ ’ਚ ਵਧੀ ਰਫਤਾਰ

ਨਵੀਂ ਦਿੱਲੀ– ਕੇਰਲ ਅਤੇ ਮਹਾਰਾਸ਼ਟਰ ’ਚ ਕੋਰੋਨਾ ਦੇ ਵਧਦੇ ਅੰਕੜਿਆਂ ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਦੋ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਵੇਖਿਆ ਜਾ ਰਿਹਾ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ’ਚ 44 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 496 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ 32,988 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦੇਸ਼ ’ਚ ਕੋਰੋਨਾ ਮਰੀਜ਼ਾਂ ਦੇ ਵਧ ਰਹੇ ਮਾਮਲਿਆਂ ’ਚ 36 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਿਰਫ ਕੇਰਲ ਅਤੇ ਮਹਾਰਾਸ਼ਟਰ ’ਚ ਦਰਜ ਕੀਤੇ ਗਏ ਹਨ। ਯਾਨੀ ਦੇਸ਼ ’ਚ 79 ਫੀਸਦੀ ਹਿੱਸਾ ਸਿਰਫ ਇਨ੍ਹਾਂ ਹੀ ਦੋ ਸੂਬਿਆਂ ਦਾ ਹੈ। ਕੇਰਲ ’ਚੇ 31 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਹਨ ਅਤੇ 162 ਲੋਕਾਂ ਨੇ ਦਮ ਤੋੜਿਆ ਹੈ। ਉਥੇ ਹੀ ਮਹਾਰਾਸ਼ਟਰ ’ਚ 5 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇਗੀ, ਜਦਕਿ 159 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਮਾਹਿਰਾਂ ਨੇ ਕੋਰੋਨਾ ਦੀ ਤੀਜੀ ਲਹਿਰ ਸਤੰਬਰ-ਅਕਤੂਬਰ ’ਚ ਆਉਣ ਦਾ ਖਦਸ਼ਾ ਜਤਾਇਆ ਹੈ, ਜਦਕਿ ਨਵੰਬਰ ’ਚ ਪੀਕ ’ਤੇ ਰਹਿਣ ਦਾ ਦਾਅਵਾ ਕੀਤਾ ਹੈ। 

ਬੀਤੇ 24 ਘੰਟਿਆਂ ’ਚ ਕੋਰੋਨਾ ਦੇ ਅੰਕੜੇ

ਬੀਤੇ 24 ਘੰਟਿਆਂ ’ਚ ਕੁੱਲ ਨਵੇਂ ਮਾਮਲੇ ਆਏ- 44,658
ਬੀਤੇ 24 ਘੰਟਿਆਂ ’ਚ ਕੁੱਲ ਠੀਕ ਹੋਏ ਮਰੀਜ਼- 32,988
ਬੀਤੇ 24 ਘੰਟਿਆਂ ’ਚ ਕੁੱਲ ਮੌਤਾਂ- 496
ਬੀਤੇ 24 ਘੰਟਿਆਂ ’ਚ ਕੁੱਲ ਕੋਰੋਨਾ ਟੀਕਾ- 79.48 ਲੱਖ
ਦੇਸ਼ ’ਚ ਅਜੇ ਸਰਗਰਮ ਮਰੀਜ਼ਾਂ ਦੀ ਗਿਣਤੀ- 3.44 ਲੱਖ
ਹੁਣ ਤਕ ਕੁਲ ਇਨਫੈਕਟਿਡ ਹੋਏ ਲੋਕ- 3.26 ਕਰੋੜ
ਹੁਣ ਤਕ ਠੀਕ ਹੋਏ ਮਰੀਜ਼- 3.18 ਕਰੋੜ
ਹੁਣ ਤਕ ਕੁੱਲ ਮੌਤਾਂ- 4.36 ਲੱਖ
ਹੁਣ ਤਕ ਕੁੱਲ ਕੋਰੋਨਾ ਦਾ ਟੀਕਾ- 61.22 ਕਰੋੜ

PunjabKesari

ਇਨ੍ਹਾਂ 5 ਸੂਬਿਆਂ ’ਚ ਵਧੀ ਕੋਰੋਨਾ ਦੀ ਰਫਤਾਰ
ਕੇਰਲ    - 31,645
ਮਹਾਰਾਸ਼ਟਰ    - 5,131
ਆਂਧਰਾ-ਪ੍ਰਦੇਸ਼    - 1,622
ਤਮਿਲਨਾਡੂ    - 1,604
ਕਰਨਾਟਕ    - 1,224


author

Rakesh

Content Editor

Related News