'100 ਦਿਨਾਂ ਤੱਕ ਰਹਿ ਸਕਦੀ ਹੈ ਕੋਰੋਨਾ ਵਾਇਰਸ ਦੀ ਦੂਜੀ ਲਹਿਰ'

04/17/2021 11:00:30 AM

ਨਵੀਂ ਦਿੱਲੀ– ਦੱਖਣ-ਪੂਰਬ ਦਿੱਲੀ ਪੁਲਸ ਲਈ ਇਕ ਮਾਹਿਰ ਵੱਲੋਂ ਤਿਆਰ ਕੀਤੀ ਗਈ ਇਕ ਐਡਵਾਇਜ਼ਰੀ ਅਨੁਸਾਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ 100 ਦਿਨਾਂ ਤੱਕ ਰਹਿ ਸਕਦੀ ਹੈ ਅਤੇ ਇਸ ਤਰ੍ਹਾਂ ਦੀਆਂ ਲਹਿਰਾਂ 70 ਫੀਸਦੀ ਆਬਾਦੀ ਦਾ ਟੀਕਾਕਰਨ ਹੋਣ ਤੇ ਹਰਡ ਇਮਊਨਿਟੀ ਹਾਸਲ ਕਰਨ ਤੱਕ ਆਉਂਦੀ ਰਹੇਗੀ। ਇਹ ਉਦੋਂ ਹੁੰਦਾ ਹੈ ਜਦੋਂ ਆਬਾਦੀ ਜਾਂ ਲੋਕਾਂ ਦਾ ਗਰੁੱਪ ਜਾਂ ਤਾਂ ਟੀਕਾ ਲੱਗਣ ’ਤੇ ਜਾਂ ਫਿਰ ਇਨਫੈਕਸ਼ਨ ਤੋਂ ਉਭਰਨ ਤੋਂ ਬਾਅਦ ਉਸ ਦੇ ਵਿਰੁੱਧ ਇਮਊਨਿਟੀ ਵਿਕਸਿਤ ਕਰ ਲੈਂਦਾ ਹੈ। ਗਰੁੱਪ ਦੀ ਇਸ ਸਮੂਹਿਕ ਇਮਊਨਿਟੀ ਨੂੰ ਹੀ 'ਹਰਡ ਇਮਊਨਿਟੀ' ਕਹਿੰਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਦੀ ਕਮੀ ਨੇ ਫਿੱਕਾ ਕੀਤਾ ‘ਟੀਕਾਕਰਨ ਉਤਸਵ’, ਮੱਠੀ ਰਹੀ ਰਫ਼ਤਾਰ

ਪੁਲਸ ਮੁਲਾਜ਼ਮਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ, ਡਾ. ਨੀਰਜ ਕੌਸ਼ਿਕ ਦੀ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਨਵੇਂ ਮਿਊਟੈਂਟ ਵਾਇਰਸ 'ਚ ਪ੍ਰਤੀਰੱਖਿਆ ਅਤੇ ਇੱਥੇ ਤੱਕ ਕਿ ਟੀਕੇ ਦਾ ਅਸਰ ਛੱਡਣ ਦੀ ਵੀ ਸਮਰੱਥਾ ਹੈ।'' ਅਜਿਹੇ ਲੋਕ ਜਿਨ੍ਹਾਂ ਦਾ ਟੀਕਾਕਰਨ ਹੋ ਚੁਕਿਆ ਹੈ, ਉਨ੍ਹਾਂ 'ਚ ਮੁੜ ਇਨਫੈਕਸ਼ਨ ਤੇ ਮਾਮਲਿਆਂ ਦਾ ਇਹੀ ਕਾਰਨ ਹੈ।'' ਡਾ. ਕੌਸ਼ਿਕ ਦੇ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਇਹ ਮਿਊਟੇਟੇਡ ਵਾਇਰਸ ਇੰਨਾ ਇਨਫੈਕਟਡ ਹੈ ਕਿ ਜੇਕਰ ਇਕ ਮੈਂਬਰ ਪ੍ਰਭਾਵਿਤ ਹੁੰਦਾ ਹੈ ਤਾਂ ਪੂਰਾ ਪਰਿਵਾਰ ਪੀੜਤ ਹੋ ਜਾਂਦਾ ਹੈ। ਇਹ ਬੱਚਿਆਂ 'ਤੇ ਵੀ ਭਾਵੀ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਆਰ.ਟੀ.-ਪੀ.ਸੀ.ਆਰ. ਜਾਂਚ ਮਿਊਟੇਟੇਡ ਵਾਇਰਸ ਦਾ ਪਤਾ ਨਹੀਂ ਲਗਾ ਸਕਦੀ ਹੈ। ਹਾਲਾਂਕਿ, ਗੰਧ ਮਹਿਸੂਸ ਨਹੀਂ ਹੋਣਾ ਇਕ ਵੱਡਾ ਸੰਕੇਤ ਹੈ ਕਿ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੈ। ਐਡਵਾਇਜ਼ਰੀ 'ਚ ਕਿਹਾ ਗਿਆ ਹੈ,''ਕੋਰੋਨਾ ਵਾਇਰਸ ਦੀ ਦੂਜੀ ਲਹਿਰ 100 ਦਿਨਾਂ ਤੱਕ ਰਹਿ ਸਕਦੀ ਹੈ। ਅਜਿਹੀਆਂ ਲਹਿਰਾਂ ਉਦੋਂ ਤੱਕ ਆਉਂਦੀਆਂ ਰਹਿਣਗੀਆਂ, ਜਦੋਂ ਤੱਕ ਕਿ ਅਸੀਂ 70 ਫੀਸਦੀ ਟੀਕਾਕਰਨ ਅਤੇ ਹਰਡ ਇਮਿਊਨਿਟੀ ਪ੍ਰਾਪਤ ਨਹੀਂ ਕਰ ਲੈਂਦੇ। ਇਸ ਲਈ ਆਪਣੇ ਸੁਰੱਖਿਆ ਉਪਾਵਾਂ ਵਿਸ਼ੇਸ਼ ਕਰ ਕੇ ਮਾਸਕ ਲਗਾਉਣਾ ਨਾ ਛੱਡੋ।''

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ ਦਾ ਦੋਸ਼, ਹੈਲਪਲਾਈਨ 'ਤੇ ਬੀਬੀ ਨੇ ਕਿਹਾ- ‘ਮਰ ਜਾਓ ਜਾ ਕੇ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News