ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ
Monday, May 03, 2021 - 05:09 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਹਰਾਂ ਨਾਲ ਬੈਠਕ ਕੀਤੀ। ਬੈਠਕ 'ਚ ਫ਼ੈਸਲਾ ਲਿਆ ਗਿਆ ਹੈ ਕਿ ਐੱਮ.ਬੀ.ਬੀ.ਐੱਸ. ਅਤੇ ਨਰਸਿੰਗ ਵਿਦਿਆਰਥੀ ਜੋ ਆਖ਼ਰੀ ਸਾਲ ਦੀ ਸਟਡੀ ਕਰ ਰਹੇ ਹਨ, ਉਨ੍ਹਾਂ ਨੂੰ ਕੋਰੋਨਾ ਡਿਊਟੀ 'ਚ ਲਗਾਇਆ ਜਾਵੇਗਾ। NEET-PG ਦੀ ਪ੍ਰੀਖਿਆ ਘੱਟ ਤੋਂ ਘੱਟ 4 ਮਹੀਨਿਆਂ ਲਈ ਮੁਲਤਵੀ ਹੋਵੇਗੀ। ਕੇਂਦਰ ਸਰਕਾਰ ਦੇ ਫ਼ੈਸਲੇ ਅਨੁਸਾਰ ਐੱਮ.ਬੀ.ਬੀ.ਐੱਸ. ਆਖ਼ਰੀ ਸਾਲ ਦੇ ਵਿਦਿਆਰਥੀਆਂ ਦੀ ਡਿਊਟੀ ਹਲਕੇ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਦੀ ਨਿਗਰਾਨੀ ਲਈ ਲਗਾਈ ਜਾਵੇਗੀ।
ਇਹ ਵੀ ਪੜ੍ਹੋ : MBA ਨੌਜਵਾਨ ਨੂੰ ਸੈਲਿਊਟ! ਕੋਰੋਨਾ ਕਾਲ ’ਚ ਕਰ ਚੁੱਕਾ ਹੈ 100 ਤੋਂ ਵਧੇਰੇ ਲਾਸ਼ਾਂ ਦਾ ਅੰਤਿਮ ਸੰਸਕਾਰ
ਪੀ.ਐੱਮ.ਓ. (ਪ੍ਰਧਾਨ ਮੰਤਰੀ ਦਫ਼ਤਰ) ਵਲੋਂ ਕਿਹਾ ਗਿਆ ਹੈ ਕਿ ਮੈਡੀਕਲ ਸਟਾਫ਼ 'ਚ ਜਿਨ੍ਹਾਂ ਨੇ ਕੋਵਿਡ ਡਿਊਟੀ ਦੇ 100 ਦਿਨ ਪੂਰੇ ਕਰ ਲਏ ਹਨ, ਉਨ੍ਹਾਂ ਨੂੰ ਆਉਣ ਵਾਲੀਆਂ ਸਰਕਾਰੀ ਨੌਕਰੀ ਦੀਆਂ ਭਰਤੀਆਂ 'ਚ ਪ੍ਰਮੁੱਖਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਰੇਮਡੇਸੀਵਿਰ, ਆਕਸੀਜਨ, ਕੋਰੋਨਾ ਵੈਕਸੀਨ ਨੂੰ ਕਸਟਮ ਡਿਊਟੀ ਅਤੇ ਆਈ.ਜੀ.ਐੱਸ.ਟੀ. ਤੋਂ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੈਡੀਕਲ ਟਰੇਨੀ ਦੀ ਡਿਊਟੀ ਵੀ ਕੋਵਿਡ ਮੈਨੇਜਮੈਂਟ 'ਚ ਸੀਨੀਅਰ ਡਾਕਟਰਾਂ ਦੀ ਦੇਖਰੇਖ 'ਚ ਲਗਾਈ ਜਾਵੇਗੀ। ਪੀ.ਐੱਮ.ਓ. ਅਨੁਸਾਰ ਕੋਵਿਡ ਡਿਊਟੀ 'ਚ 100 ਦਿਨਾਂ ਦੇ ਕੰਮ ਨੂੰ ਪੂਰਾ ਕਰਨ ਲਈ ਮੈਡੀਕਲ ਕਾਮਿਆਂ ਨੂੰ ਕੋਵਿਡ ਰਾਸ਼ਟਰੀ ਸੇਵਾ ਸਨਮਾਨ ਨਾਲ ਸਨਮਾਨਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਐਤਵਾਰ ਨੂੰ ਪੀ.ਐੱਮ. ਮੋਦੀ ਨੇ ਮਾਹਰਾਂ ਨਾਲ ਬੈਠਕ 'ਚ ਇਹ ਵੱਡੇ ਫ਼ੈਸਲੇ ਲਏ ਸਨ।
ਇਹ ਵੀ ਪੜ੍ਹੋ : ਹੁਣ ਕਰਨਾਟਕ ਦੇ ਸਰਕਾਰੀ ਹਸਪਤਾਲ 'ਚ ਆਕਸੀਜਨ ਦੀ ਘਾਟ ਨੇ ਲਈ 24 ਮਰੀਜ਼ਾਂ ਦੀ ਜਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ