ਸਾਵਧਾਨ! ਮਈ ਮਹੀਨੇ ਸਿਖ਼ਰ ''ਤੇ ਹੋਵੇਗਾ ''ਕੋਰੋਨਾ'', ਇਕ ਦਿਨ ''ਚ ਆ ਸਕਦੇ ਨੇ ਇੰਨੇ ਲੱਖ ਨਵੇਂ ਮਾਮਲੇ

Thursday, Apr 22, 2021 - 02:57 PM (IST)

ਨਵੀਂ ਦਿੱਲੀ- ਦੇਸ਼ 'ਚ ਜਿੱਥੇ ਰਿਕਾਰਡ ਤੋੜ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਇਕ ਹੋਰ ਡਰਾਉਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਅਗਲੇ 3 ਹਫ਼ਤਿਆਂ ਤੱਕ ਭਾਰਤ 'ਚ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ। ਭਾਰਤ 'ਚ ਕੋਰੋਨਾ ਵਾਇਰਸ 11 ਤੋਂ 15 ਮਈ ਵਿਚਾਲੇ ਆਪਣੇ ਸਿਖ਼ਰ 'ਤੇ ਹੋ ਸਕਦਾ ਹੈ। ਇਸ ਦੌਰਾਨ ਦੇਸ਼ 'ਚ ਕੋਰੋਨਾ ਦੇ 33 ਤੋਂ 35 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ : ਦਿੱਲੀ ’ਚ ਰੋਜ਼ਾਨਾ 700 ਟਨ ਆਕਸੀਜਨ ਦੀ ਲੋੜ, ਔਖੀ ਘੜੀ ’ਚ ਕੇਂਦਰ ਕਰੇ ਮਦਦ: ਕੇਜਰੀਵਾਲ

ਇਕ ਨਿਊਜ਼ ਚੈਨਲ ਨੇ ਵਿਗਿਆਨੀਆਂ ਦੇ ਮੁਲਾਂਕਣ ਦੇ ਆਧਾਰ 'ਤੇ ਲਿਖਿਆ ਹੈ ਕਿ ਕੋਰੋਨਾ ਦੀ ਹੁਣ ਤੱਕ ਦੀ ਸਥਿਤੀ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਤੇਲੰਗਾਨਾ 'ਚ 25-30 ਅਪ੍ਰੈਲ ਦੌਰਾਨ ਨਵੇਂ ਮਾਮਲਿਆਂ ਦੀ ਗਿਣਤੀ ਸਿਖ਼ਰ 'ਤੇ ਹੋਵੇਗੀ। ਇਸੇ ਤਰ੍ਹਾਂ ਇਕ ਤੋਂ 5 ਮਈ ਵਿਚਾਲੇ ਓਡੀਸ਼ਾ, ਕਰਨਾਟਕ ਅਤੇ ਪੱਛਮੀ ਬੰਗਾਲ ਜਦੋਂ ਕਿ 6-10 ਮਈ ਦੌਰਾਨ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ 'ਚ ਕੋਰੋਨਾ ਸਿਖ਼ਰ 'ਤੇ ਹੋਵੇਗਾ।

ਇਹ ਵੀ ਪੜ੍ਹੋ : ਸੋਨੀਆ ਗਾਂਧੀ ਦੀ PM ਮੋਦੀ ਨੂੰ ਚਿੱਠੀ, ਕੋਰੋਨਾ ਵੈਕਸੀਨ ਕੰਪਨੀਆਂ ਦੀ ਮਨਮਾਨੀ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਮੰਗ

ਮਹਾਰਾਸ਼ਟਰ ਅਤੇ ਛੱਤੀਸਗੜ੍ਹ 'ਚ ਕੋਰੋਨਾ ਪਹਿਲਾਂ ਹੀ ਆਪਣੇ ਸਿਖ਼ਰ 'ਤੇ ਹੈ। ਇਸੇ ਤਰ੍ਹਾਂ ਬਿਹਾਰ 'ਚ ਕੋਰੋਨਾ 25 ਅਪ੍ਰੈਲ ਦੇ ਨੇੜੇ-ਤੇੜੇ ਆਪਣੇ ਸਿਖ਼ਰ 'ਤੇ ਹੋਵੇਗਾ। ਵਿਗਿਆਨੀਆਂ ਨੇ ਦੱਸਿਆ ਕਿ ਕੋਰੋਨਾ ਦੀ ਰਫ਼ਤਾਰ ਸਾਡੀ ਨਜ਼ਰ 'ਚ ਬਣੀ ਹੋਈ ਹੈ। ਕੋਰੋਨਾ ਦਾ ਇਨਫੈਕਸ਼ਨ ਹਰ ਦਿਨ ਵੱਧਦਾ ਜਾ ਰਿਹਾ ਹੈ। ਇਕ ਤੋਂ 5 ਮਈ ਦੌਰਾਨ ਪ੍ਰਤੀ ਦਿਨ ਲਗਭਗ 3.3 ਤੋਂ 3.5 ਲੱਖ ਨਵੇਂ ਕੋਰੋਨਾ ਪੀੜਤ ਦਿਖਾਈ ਦੇਣਗੇ, ਜਦੋਂ ਕਿ 11-15 ਮਈ ਦਰਮਿਆਨ 33-35 ਲੱਖ ਦੇ ਕਰੀਬ ਸਰਗਰਮ ਮਾਮਲਿਆਂ ਨਾਲ ਕੋਰੋਨਾ ਸਿਖ਼ਰ 'ਤੇ ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News