ਕੋਰੋਨਾ ਸੰਕਟ ਦੌਰਾਨ ਹੁਣ ਪਾਣੀ ਨੂੰ ਤਰਸੀ ਦਿੱਲੀ (ਤਸਵੀਰਾਂ)

04/18/2020 3:34:38 PM

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ ਦਿੱਲੀ ਇਨ੍ਹਾਂ ਦਿਨਾਂ ਦੌਰਾਨ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਹੀ ਹੈ। ਇਸ ਦੌਰਾਨ ਹੁਣ ਇੱਥੋ ਦੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਦੇਸ਼ 'ਚ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਰਹੀ ਹੈ। ਦੇਸ਼ਵਿਆਪੀ ਲਾਕਡਾਊਨ ਨੂੰ 3 ਮਈ ਤੱਕ ਲਈ ਵਧਾ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਇੱਥੇ ਪਾਣੀ ਦੇ ਟੈਂਕਰ ਦੇ ਅੱਗੇ ਲੋਕਾਂ ਦੀਆਂ ਲਾਈਨਾਂ ਲੱਗੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੀ ਕਿੱਲਤ ਕਾਰਨ ਬਹੁਤ ਪਰੇਸ਼ਾਨ ਹਨ। 

ਦਰਅਸਲ ਦਿੱਲੀ ਦੇ ਚਿੱਲਾ ਪਿੰਡ ਦੇ ਲੋਕ ਦਿੱਲੀ ਜਲ ਬੋਰਡ ਦੇ ਟੈਂਕਰ ਦੁਆਰਾ ਲਿਆਂਦੇ ਪੀਣ ਵਾਲੇ ਪਾਣੀ ਨੂੰ ਇਕੱਠਾ ਕਰਨ ਲਈ ਲਾਕਡਾਊਨ ਦੌਰਾਨ ਲੰਬੀ ਲਾਈਨਾਂ 'ਚ ਖੜੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ 2 ਤੋਂ 3 ਘੰਟਿਆਂ ਤੱਕ ਲਾਈਨ 'ਚ ਖੜ੍ਹਾ ਰਹਿਣਾ ਪੈਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਪਾਣੀ ਦਾ ਟੈਂਕਰ 3 ਤੋਂ 4 ਦਿਨਾਂ 'ਚ ਇਕ ਵਾਰ ਆਉਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪੀਣ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। 

PunjabKesari

ਦਿੱਲੀ 'ਚ ਪਾਣੀ ਦੀ ਸਮੱਸਿਆ ਵੈਸੇ ਤਾਂ ਕੋਈ ਨਵੀਂ ਗੱਲ ਨਹੀਂ ਹੈ। ਇੱਥੋ ਦੋ ਲੋਕ ਲੰਬੇ ਸਮੇਂ ਤੋਂ ਇਸ ਤਰ੍ਹਾਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਹੀ ਕਾਰਨ ਹੈ ਕਿ ਦਿੱਲੀ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਦਿੱਲੀ ਦੀ ਰਾਜਨੀਤੀ ਪਾਣੀ 'ਤੇ ਆ ਕੇ ਵੀ ਕੇਂਦਰਿਤ ਹੋਈ ਸੀ। ਵਿਰੋਧੀ ਧਿਰ ਵੱਲੋਂ ਕੇਜਰੀਵਾਲ ਸਰਕਾਰ ਲਗਾਤਾਰ ਗੰਦਾ ਪਾਣੀ ਸਪਲਾਈ ਕਰਨ ਅਤੇ ਜਲ ਬੋਰਡ ਦੁਆਰਾ ਪਾਣੀ ਦੀ ਵਿਵਸਥਾ ਠੀਕ ਤਰ੍ਹਾਂ ਨਾ ਕਰਨ ਲੈ ਕੇ ਦੋਸ਼ ਲਾਏ ਗਏ ਹਨ। 

ਬੀ.ਆਈ.ਐੱਸ ਦੀ ਰਿਪੋਰਟ 'ਤੇ ਹੋਇਆ ਬਵਾਲ-
ਬੀ.ਆਈ.ਐੱਸ. ਦੀ ਰਿਪੋਰਟ 'ਚ ਦਿੱਲੀ ਦਾ ਪਾਣੀ ਪੀਣ ਯੋਗ ਨਾ ਦੱਸੇ ਜਾਣ 'ਤੇ ਦਿੱਲੀ ਸਰਕਾਰ ਨੇ ਇਸ ਦੀ ਮੁੜ ਜਾਂਚ ਕਰਵਾਈ ਅਤੇ ਇਸ ਜਾਂਚ 'ਚ ਪਾਣੀ ਸਾਫ ਮਿਲਿਆ। ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਗੱਲ ਨੂੰ ਸਪੱਸ਼ਟ ਰੂਪ 'ਚ ਕਿਹਾ ਹੈ ਕਿ ਦਿੱਲੀ 'ਚ ਪਾਣੀ ਦੀ ਸਮੱਸਿਆ 'ਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਖੂਬ ਕੰਮ ਕੀਤਾ। ਲਗਭਗ 93 ਫੀਸਦੀ ਇਲਾਕਿਆਂ 'ਚ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ, ਪਾਈਪ ਲਾਈਨ ਵਿਛਾਈ ਗਈ ਹੈ ਹਾਲਾਂਕਿ 7 ਫੀਸਦੀ ਇਲਾਕੇ ਅਜਿਹੇ ਹਨ, ਜਿੱਥੇ ਪਾਣੀ ਦੀ ਸਮੱਸਿਆ ਬਣੀ ਹੋਈ ਹੈ, ਉਸ ਨੂੰ ਹਲ ਕਰਨ ਲਈ ਦਿੱਲੀ ਸਰਕਾਰ ਕੋਸ਼ਿਸ਼ ਕਰ ਰਹੀ ਹੈ।


Iqbalkaur

Content Editor

Related News