ਕੋਰੋਨਾਵਾਇਰਸ ਦੇ ਡਰ ਕਾਰਨ ਕਿਸਾਨ ਨੇ ਜ਼ਿੰਦਾ ਦਫਨਾ ਦਿੱਤੀਆਂ 6000 ਮੁਰਗੀਆਂ, ਵੀਡੀਓ ਵਾਇਰਲ

Thursday, Mar 12, 2020 - 06:17 PM (IST)

ਕੋਰੋਨਾਵਾਇਰਸ ਦੇ ਡਰ ਕਾਰਨ ਕਿਸਾਨ ਨੇ ਜ਼ਿੰਦਾ ਦਫਨਾ ਦਿੱਤੀਆਂ 6000 ਮੁਰਗੀਆਂ, ਵੀਡੀਓ ਵਾਇਰਲ

ਬੈਂਗਲੁਰੂ—ਪੂਰੀ ਦੁਨੀਆ ’ਚ ਤੇਜ਼ੀ ਨਾਲ ਫੈਲ ਰਹੇ ਖਤਰਨਾਕ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਮਹਾਮਾਰੀ’ ਐਲਾਨ ਦਿੱਤਾ ਹੈ। ਇਸ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਲੋਕਾਂ ਨੇ ਨਾਨ ਵੈਜ ਖਾਣਾ ਹੀ ਬੰਦ ਕਰ ਦਿੱਤਾ ਹੈ। ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਕਈ ਸਬਜ਼ੀਆਂ ਤੋਂ ਸਸਤਾ ਵਿਕਣ ਵਾਲੇ ਚਿਕਨ ਦੇ ਅਸਰ ਨੇ ਇਕ ਕਿਸਾਨ ਨੂੰ ਇਸ ਹੱਦ ਤੱਕ ਬੌਖਲਾ ਦਿੱਤਾ ਹੈ ਕਿ ਉਸ ਨੇ 6000 ਮੁਰਗੀਆਂ ਜ਼ਿੰਦਾ ਟੋਏ ’ਚ ਦਫਨਾ ਦਿੱਤੀਆਂ। ਮੁਰਗੀਆਂ ਨੂੰ ਜ਼ਿੰਦਾ ਦਫਨਾਉਂਦੇ ਹੋਏ ਕਿਸਾਨ ਦਾ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 

ਦਰਅਸਲ ਵਾਇਰਲ ਵੀਡੀਓ ’ਚ ਦੇਖਿਆ ਗਿਆ ਹੈ ਕਿ ਕਰਨਾਟਕ ਦੇ ਬੇਲਗਾਵੀ ਇਲਾਕੇ ’ਚ ਰਹਿਣ ਵਾਲੇ ਨਜ਼ੀਰ ਮਕੰਦਰਾ ਨਾਂ ਦੇ ਕਿਸਾਨ ਨੇ ਆਪਣੇ ਪੋਲਟਰੀ ਫਾਰਮ ’ਚ 6,000 ਮੁਰਗੀਆਂ ਅਤੇ ਉਸ ਦੇ ਚੂਚਿਆਂ ਨੂੰ ਟਰਾਲੀ ’ਚ ਭਰ ਕੇ ਖੇਤ ’ਚ ਲੈ ਗਿਆ, ਜਿੱਥੇ ਉਸ ਨੇ ਇਕ ਟੋਇਆ ਪੁੱਟ ਕੇ ਉਸ ’ਚ ਜ਼ਿੰਦਾ ਦਫਨਾ ਦਿੱਤਾ।

PunjabKesari

ਕਿਸਾਨ ਨਜ਼ੀਰ ਮਕੰਦਰਾ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਨੇ ਚਿਕਨ ਖਾਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਚਿਕਨ ਦਾ ਰੇਟ 8 ਤੋਂ 10 ਰੁਪਏ ਮਿਲ ਰਿਹਾ ਹੈ। ਇਸ ਘਾਟੇ ਨੂੰ ਨਾ ਝੱਲਦੇ ਹੋਏ ਕਿਸਾਨ ਨੇ ਇਹ ਕਦਮ ਚੁੱਕਿਆ।

PunjabKesari

ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇਹ ਅਫਵਾਹ ਫੈਲੀ ਹੋਈ ਹੈ ਕਿ ਚਿਕਨ ਖਾਣ ਨਾਲ ਕੋਰੋਨਾਵਾਇਰਸ ਹੋ ਜਾਂਦਾ ਹੈ। ਇਸ ਅਫਵਾਹ ਦੇ ਕਾਰਨ ਲੋਕਾਂ ਨੇ ਚਿਕਨ ਖਾਣਾ ਬੰਦ ਕਰ ਦਿੱਤਾ ਹੈ, ਇਸ ਦਾ ਅਸਰ ਮੁਰਗੀਆਂ ਪਾਲਣ ਵਾਲਿਆਂ ’ਤੇ ਪੈ ਰਿਹਾ ਹੈ ਹਾਲਾਂਕਿ ਇਸ ਅਫਵਾਹ ਨਾਲ ਨਿਪਟਣ ਲਈ ਕਰਨਾਟਕ ਸਰਕਾਰ ਨੇ ਇਕ ਪ੍ਰੋਗਰਾਮ ’ਚ ਲੋਕਾਂ ਨੂੰ ਚਿਕਨ ਖਾਣ ਦੀ ਅਪੀਲ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰੀ ਦੁਨੀਆ ਪੈਰ ਪਸਾਰ ਚੁੱਕੇ ਇਸ ਖਤਕਨਾਕ ਕੋਰੋਨਾਵਾਇਰਸ ਕਾਰਨ ਹੁਣ ਤੱਕ 4,624 ਮੌਤਾਂ ਹੋ ਚੁੱਕਿਆ ਹਨ ਅਤੇ ਇਕ ਲੱਖ ਤੋਂ ਵਧੇਰੇ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। 

PunjabKesari


author

Iqbalkaur

Content Editor

Related News