ਕਰਮਚਾਰੀ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਕਾਸ਼ਵਾਣੀ ਭਵਨ ਨੂੰ ਇਨਫੈਕਸ਼ਨ ਮੁਕਤ ਕੀਤਾ ਗਿਆ
Thursday, May 14, 2020 - 05:31 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਨਾਲ ਇਕ ਕਰਮਚਾਰੀ ਦੇ ਇਨਫੈਕਟਡ ਪਾਏ ਜਾਣ ਤੋਂ ਬਾਅਦ ਵੀਰਵਾਰ ਨੂੰ ਦਿੱਲੀ ਸਥਿਤ ਆਲ ਇੰਡੀਆ ਰੇਡੀਓ (ਏ.ਆਈ.ਆਰ.) ਦੇ ਹੈੱਡ ਕੁਆਰਟਰ ਆਕਾਸ਼ਵਾਣੀ ਭਵਨ ਨੂੰ ਇਨਫੈਕਸ਼ਨ ਮੁਕਤ ਕੀਤਾ ਗਿਆ। ਕਰਮਚਾਰੀ ਆਖਰੀ ਵਾਰ 27 ਅਪ੍ਰੈਲ ਨੂੰ ਦਫ਼ਤਰ ਆਇਆ ਸੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਏ.ਆਈ.ਆਰ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀ ਨੂੰ 11 ਮਈ ਨੂੰ ਬੇਚੈਨੀ ਮਹਿਸੂਸ ਹੋਈ। 12 ਮਈ ਨੂੰ ਉਸ ਨੇ ਹਸਪਤਾਲ 'ਚ ਜਾਂਚ ਕਰਵਾਈ ਅਤੇ 13 ਮਈ ਨੂੰ ਉਸ ਦੇ ਕੋਵਿਡ-19 ਇਨਫੈਕਟਡ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਉਹ ਬਾਹਰ ਕਿਤੇ ਵਾਇਰਲ ਦੀ ਲਪੇਟ 'ਚ ਆਇਆ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਚੌਕਸੀ ਵਜੋਂ ਪੂਰੇ ਭਵਨ ਨੂੰ ਇਨਫੈਕਸ਼ਨ ਮੁਕਤ ਕੀਤਾ ਗਿਆ ਹੈ। ਕੰਮ ਆਮ ਰੂਪ ਨਾਲ ਜਾਰੀ ਹੈ।