ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ ''ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ
Wednesday, Apr 28, 2021 - 04:03 PM (IST)
ਨਾਗਪੁਰ- ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੇ ਖ਼ਤਰੇ ਕਾਰਨ ਇਸ ਸਮੇਂ ਜਦੋਂ ਲੋਕ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਗੁਆਂਢੀਆਂ ਦੇ ਅੰਤਿਮ ਦਰਸ਼ਨ ਤੱਕ ਨਹੀਂ ਕਰ ਰਹੇ ਹਨ, ਉਸ ਸਮੇਂ ਨਾਗਪੁਰ ਦੇ ਕੁਝ ਲੋਕ ਜੋ ਲਾਸ਼ਾਂ ਨੂੰ ਅਰਥੀ 'ਤੇ ਰੱਖਾ ਸ਼ਮਸ਼ਾਨ ਘਾਟ ਲਿਜਾ ਰਹੇ ਹਨ ਅਤੇ ਸਮਾਜਿਕ ਜ਼ਿੰਮੇਵਾਰੀ ਮੰਨਦੇ ਹੋਏ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ। ਮਹਾਰਾਸ਼ਟਰ ਦੇ ਹੋਰ ਜ਼ਿਲ੍ਹਿਆਂ ਦੀ ਹੀ ਤਰ੍ਹਾਂ ਨਾਗਪੁਰ 'ਚ ਵੀ ਲਾਗ਼ ਦਾ ਪ੍ਰਕੋਪ ਵੱਧ ਰਿਹਾ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਅਜਿਹੇ 'ਚ ਆਮ ਤੌਰ 'ਤੇ ਲੋਕ ਅੰਤਿਮ ਸੰਸਕਾਰਾਂ 'ਚ ਸ਼ਾਮਲ ਹੋਣ ਤੋਂ ਬਚ ਰਹੇ ਹਨ, ਇੱਥੇ ਤੱਕ ਕਿ ਉਨ੍ਹਾਂ ਮਾਮਲਿਆਂ 'ਚ ਵੀ ਜਿੱਥੇ ਮ੍ਰਿਤਕ ਕੋਵਿਡ-19 ਦੇ ਮਰੀਜ਼ ਨਹੀਂ ਹਨ।
ਹਾਲਾਂਕਿ ਛੋਟੇ ਪਰਿਵਾਰਾਂ ਨੂੰ ਇਸ ਡਰ ਦੀ ਮਾਰ ਝੱਲਣੀ ਪੈ ਰਹੀ ਹੈ, ਜੋ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਲਈ ਲੋਕਾਂ ਨੂੰ ਜੁਟਾ ਪਾਉਣ 'ਚ ਸੰਘਰਸ਼ ਕਰ ਰਹੇ ਹਨ। ਅਜਿਹੇ ਸਮੇਂ 'ਚ, ਇਕੋ ਫਰੈਂਡਲੀ ਲਿਵਿੰਗ ਫਾਊਂਡੇਸ਼ਨ (ਈ.ਈ.ਐੱਲ.ਐੱਫ.) ਵਿਜੇ ਲਿਮਾਏ ਅਜਿਹੇ ਲੋਕਾਂ ਦੀ ਮਦਦ ਲਈ ਸਾਹਮਣੇ ਆਏ ਹੋ, ਜੋ ਪਰਿਵਾਰਕ ਮੈਂਬਰ ਦੇ ਅੰਤਿਮ ਸੰਸਕਾਰ ਦੇ ਸੰਕਟ 'ਚ ਫਸੇ ਹਨ। ਈ.ਈ.ਐੱਲ.ਐੱਫ. ਦੇ ਮੈਂਬਰ ਮ੍ਰਿਤਕਾਂ ਦੀ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਲਿਜਾ ਰਹੇ ਹਨ ਅਤੇ ਅੰਤਿਮ ਸੰਸਕਾਰ ਵੀ ਕਰ ਰਹੇ ਹਨ।
ਵਿਜੇ ਲਿਮਾਏ ਨੇ ਦੱਸਿਆ ਕਿ ਸੰਗਠਨ ਨਾਗਪੁਰ ਨਗਰ ਨਿਗਮ (ਐੱਨ.ਐੱਮ.ਸੀ.) ਨਾਲ ਮਿਲ ਕੇ ਵਾਤਾਵਰਣ ਅਨੁਕੂਲ ਅੰਤਿਮ ਸੰਸਕਾਰ ਕਰਨ ਨੂੰ ਉਤਸ਼ਾਹ ਦਿੰਦਾ ਹੈ, ਜਿਸ ਦੇ ਅਧੀਨ ਲੱਕੜਾਂ ਦੀ ਬਜਾਏ ਖੇਤੀ ਰਹਿੰਦ-ਖੂੰਹਦ ਅਤੇ ਨਾਲ ਚਿਖਾ ਬਣਾਈ ਜਾਂਦੀ ਹੈ। ਇਹ ਯੋਜਨਾ ਮੌਜੂਦਾ ਸਮੇਂ ਨਾਗਪੁਰ ਦੇ 6 ਸ਼ਮਸ਼ਾਨਾਂ 'ਚ ਚੱਲ ਰਹੀ ਹੈ। ਲਿਮਾਏ ਨੇ ਦੱਸਿਆ ਕਿ ਇਕ ਅਪ੍ਰੈਲ 2020 ਤੋਂ 31 ਮਾਰਚ 2021 ਵਿਚਾਲੇ ਵਾਤਾਵਰਣ ਅਨੁਕੂਲ ਤਰੀਕੇ ਨਾਲ 5,040 ਅੰਤਿਮ ਸੰਸਕਾਰ ਕਰ ਚੁਕੇ ਹਨ। ਹਾਲਾਂਕਿ ਇਸ ਮਹੀਨੇ, ਸੰਗਠਨ ਨੇ ਹੁਣ ਤੱਕ 1,350 ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ, ਉਨ੍ਹਾਂ 'ਚ ਕੋਵਿਡ-19 ਨਾਲ ਜਾਨ ਗੁਆਉਣ ਵਾਲੇ ਲੋਕ ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ