ਭਾਰਤ ''ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 724 ਹੋਏ, ਹੁਣ ਤਕ 17 ਲੋਕਾਂ ਨੇ ਗੁਆਈ ਜਾਨ

03/27/2020 1:23:29 PM

ਨੈਸ਼ਨਲ ਡੈਸਕ : ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸ਼ੁੱਕਰਵਾਰ ਨੂੰ 17 ਹੋ ਗਈ ਅਤੇ ਇਨਫੈਕਟਡ ਮਾਮਲੇ 724 'ਤੇ ਪਹੁੰਚ ਗਏ ਹਨ। ਸਿਹਤ ਮੰਤਰਾਲਾ ਨੇ ਸਵੇਰੇ 9:15 ਮਿੰਟ 'ਤੇ ਆਪਣੇ ਤਾਜ਼ਾ ਅੰਕੜਿਆਂ ਵਿਚ ਦੱਸਿਆ ਕਿ ਮਹਾਰਾਸ਼ਟਰ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਗੁਜਰਾਤ ਵਿਚ 3 ਲੋਕਾਂ ਦੀ ਮੌਤ ਹੌਈ ਹੈ। ਕਰਨਾਟਕ ਵਿਚ ਅਜੇ ਤਕ 2 ਲੋਕ ਜਾਨ ਗੁਆ ਚੁੱਕੇ ਹਨ ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਕੋਵਿਡ-19 ਦੇ ਅਜਿਹੇ ਮਾਮਲਿਆਂ ਦੀ ਗਿਣਤੀ 640 ਹੈ ਜਿਸ ਵਿਚ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ, ਜਦਕਿ 66 ਲੋਕ ਜਾਂ ਤਾਂ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਕ ਵਿਅਕਤੀ ਕਿਤੇ ਚਲ ਗਿਆ ਹੈ। ਮੰਤਰਾਲਾ ਨੇ ਦੱਸਿਆ ਕਿ ਇਨਫੈਕਟਡ ਲੋਕਾਂ ਦੇ ਕੁਲ 724 ਮਾਮਲਿਆਂ ਵਿਚ 47 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

PunjabKesari

ਕੇਂਦਰੀ ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿਚ ਵਾਇਰਸ ਅਜੇ ਦੂਜੇ ਗੇੜ ਵਿਚ ਹੈ ਕਿਉਂਕਿ ਅਜੇ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਭਾਰਤ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਟਿੱਪਣੀ ਕਿਸੇ ਉਮੀਦ ਦੀ ਕਿਰਣ ਤੋਂ ਘੱਟ ਨਹੀਂ ਹੈ। ਹਾਲਾਂਕਿ ਇਸ ਵਾਇਰਸ ਨੂੰ ਭਾਰਤ ਵਿਚ ਜ਼ਿਆਦਾ ਫੈਲਣ ਤੋਂ ਰੋਕਣ ਲਈ ਇੱਥੇ ਦੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਸਾਥ ਦੇਣਾ ਹੋਵੇਗਾ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 5 ਲੱਖ 31 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਵੀ ਵੱਧ ਹੈ। ਇਕ ਲੱਖ 23 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਵਾਇਰਸ ਨੂੰ ਹਰਾਉਂਦਿਆਂ ਨਵੀਂ ਜ਼ਿੰਦਗੀ ਹਾਸਲ ਕੀਤੀ ਹੈ।

PunjabKesari

ਉੱਥੇ ਹੀ ਕੋਰੋਨਾ ਦੇ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੀ-20 ਦੇਸ਼ਾਂ ਦੇ ਗਰੁਪ ਤੋਂ ਅਪੀਲ ਕੀਤੀ ਹੈ ਕਿ ਵਿਸ਼ਵ ਦੀ ਖੁਸ਼ਹਾਲੀ, ਸਹਿਯੋਗ ਦੇ ਲਈ ਸਾਡੀ ਦ੍ਰਿਸ਼ਟਿਕੋਣ ਦੇ ਕੇਂਦਰ ਦੇ ਬਿੰਦੂ ਵਿਚ ਆਰਥਿਕ ਟੀਚਿਆਂ ਦੀ ਜਗ੍ਹਾ ਵਿਅਕਤੀ ਨੂੰ ਰੱਖਿਆ ਜਾਵੇ। ਦੱਸ ਦਈਏ ਕਿ ਦੇਸ਼ ਵਿਚ 21 ਦਿਨ ਦਾ ਲਾਕਡਾਊਨ ਹੈ ਅਤੇ ਲੋਕ ਇਹ ਸਮਝਣ ਲੱਗ ਗਏ ਹਨ ਕਿ ਇਸ ਵਿਚ ਉਨ੍ਹਾਂ ਦੀ ਹੀ ਭਲਾਈ ਹੈ। ਦੇਸ਼ ਵਿਚ ਲਾਕਡਾਊਨ ਵਿਚਾਲੇ ਮੋਦੀ ਸਰਕਾਰ ਨੇ ਗਰੀਬਾਂ, ਬੁਜ਼ੁਰਗਾਂ ਨੂੰ ਰਾਹਤ ਦਿੰਦਿਆਂ 1.70 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।


Ranjit

Content Editor

Related News