ਕੋਰੋਨਾ ਵਾਇਰਸ : ਸੁੰਦਰ ਪਿਚਾਈ ਨੇ ''ਗਿਵ ਇੰਡੀਆ'' ਨੂੰ 5 ਕਰੋੜ ਰੁਪਏ ਦਿੱਤੇ ਦਾਨ

Monday, Apr 13, 2020 - 12:26 PM (IST)

ਕੋਰੋਨਾ ਵਾਇਰਸ : ਸੁੰਦਰ ਪਿਚਾਈ ਨੇ ''ਗਿਵ ਇੰਡੀਆ'' ਨੂੰ 5 ਕਰੋੜ ਰੁਪਏ ਦਿੱਤੇ ਦਾਨ

ਨਵੀਂ ਦਿੱਲੀ (ਭਾਸ਼ਾ)— 'ਗੂਗਲ' ਦੇ ਮੁਖੀ ਸੁੰਦਰ ਪਿਚਾਈ ਨੇ ਕੋਰੋਨਾ ਵਾਇਰਸ ਮਹਾਮਾਰੀ ਦਾ ਮੁਕਾਬਲਾ ਕਰਨ ਲਈ 'ਗਿਵ ਇੰਡੀਆ' ਨੂੰ 5 ਕਰੋੜ ਰੁਪਏ ਦਾ ਦਾਨ ਦਿੱਤਾ ਹੈ। ਗਿਵ ਇੰਡੀਆ ਨੇ ਟਵੀਟ ਕੀਤਾ ਕਿ ਮੁਸੀਬਤ ਦੀ ਇਸ ਘੜੀ 'ਚ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਤਕ ਬੇਹੱਦ ਜ਼ਰੂਰੀ ਨਕਦੀ ਮਦਦ ਪਹੁੰਚਾਉਣ ਲਈ ਗੂਗਲ ਵਲੋਂ 5 ਕਰੋੜ ਰੁਪਏ ਦੀ ਗਰਾਂਟ ਦੇਣ ਲਈ ਧੰਨਵਾਦ ਸੁੰਦਰ ਪਿਚਾਈ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਤਹਿਤ 80 ਕਰੋੜ ਤੋਂ ਵੱਧ ਦੀ ਮਦਦ ਦੇਣ ਦਾ ਐਲਾਨ ਕੀਤਾ ਸੀ। ਇਸ ਵਿਚ ਐੱਨ. ਜੀ. ਓ. ਅਤੇ ਬੈਂਕਾਂ ਲਈ 20 ਕਰੋੜ ਡਾਲਰ ਦਾ ਨਿਵੇਸ਼ ਫੰਡ ਸ਼ਾਮਲ ਹੈ, ਜਿਸ ਨਾਲ ਛੋਟੇ ਵਪਾਰੀਆਂ ਦੀ ਪੂੰਜੀ ਇਕੱਠੀ ਕਰਨ 'ਚ ਮਦਦ ਕੀਤੀ ਜਾਵੇਗੀ।

ਦੱਸ ਦੇਈਏ ਕਿ ਭਾਰਤ 'ਚ ਇਸ ਮਹਾਮਾਰੀ ਨਾਲ ਲੜਨ ਲਈ ਸਰਕਾਰ ਅਤੇ ਨਾਗਰਿਕਾਂ ਦੀ ਮਦਦ ਲਈ ਕਾਰਪੋਰੇਟ ਇੰਡੀਆ ਦੀ ਭੀੜ ਲੱਗ ਰਹੀ ਹੈ। ਪੇਟੀਐੱਮ ਨੇ ਸੋਮਵਾਰ ਨੂੰ ਆਪਣੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਫੌਜ, ਸੀ. ਆਰ. ਪੀ. ਐੱਫ. ਅਤੇ ਕੋਵਿਡ-19 ਨਾਲ ਲੜਨ ਵਾਲੇ ਸਿਹਤ ਕਰਮਚਾਰੀਆਂ ਲਈ 4 ਲੱਖ ਮਾਸਕ ਅਤੇ 10 ਲੱਖ ਸਵੱਛਤਾ ਉਤਪਾਦਾਂ ਦਾ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਟਾਟਾ ਟਰੱਸਟ ਅਤੇ ਟਾਟਾ ਸਮੂਹ ਨੇ ਮਿਲ ਕੇ 1500 ਕਰੋੜ ਰੁਪਏ ਦਾ ਵਾਅਦਾ ਕੀਤਾ ਹੈ, ਜੋ ਕਿ ਕਿਸੇ ਵੀ ਕਾਰਪੋਰੇਟ ਵਲੋਂ ਸਭ ਤੋਂ ਵੱਧ ਹੈ।


author

Tanu

Content Editor

Related News