ਵਾਰਾਣਸੀ 'ਚ ਕੋਰੋਨਾ ਸ਼ੱਕੀ ਔਰਤ ਨੂੰ ਚਿਤਾ 'ਤੇ ਛੱਡ ਕੇ ਦੌੜੇ ਲੋਕ
Monday, May 11, 2020 - 05:54 PM (IST)

ਵਾਰਾਣਸੀ-ਕੋਰੋਨਾਵਾਇਰਸ ਇਸ ਸਮੇਂ ਦੇਸ਼ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਦੌਰਾਨ ਕੋਰੋਨਾ ਦਾ ਇੰਨਾ ਖੌਫ ਲੋਕਾਂ 'ਚ ਇਸ ਹੱਦ ਤੱਕ ਵੱਧ ਗਿਆ ਹੈ ਹੁਣ ਅੰਤਿਮ ਸੰਸਕਾਰ ਕਰਵਾਉਣ ਤੋਂ ਵੀ ਡਰਦੇ ਹਨ। ਅਜਿਹਾ ਹੀ ਵਾਰਾਣਸੀ ਦੇ ਮਨੀਕਰਣਿਕਾ ਘਾਟ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮ੍ਰਿਤਕ ਔਰਤ ਦਾ ਅੰਤਿਮ ਸੰਸਕਾਰ ਕਰਨ ਜਦੋਂ ਉਸ ਦੇ ਪਰਿਵਾਰਿਕ ਮੈਂਬਰ ਪਹੁੰਚੇ ਤਾਂ ਉੱਥੇ ਲੋਕਾਂ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮ੍ਰਿਤਕ ਔਰਤ ਨੂੰ ਚਿਤਾ 'ਤੇ ਛੱਡ ਕੇ ਦੌੜ ਗਏ। ਲੋਕਾਂ ਦਾ ਕਹਿਣਾ ਸੀ ਕਿ ਔਰਤ ਕੋਰੋਨਾ ਪੀੜਤ ਹੈ।
ਦੱਸਣਯੋਗ ਹੈ ਕਿ ਵਾਰਾਣਸੀ ਦੇ ਮਣੀਕਨਿਕਾ ਘਾਟ 'ਚ ਇਕ ਪਰਿਵਾਰ 'ਚ ਇਕ ਔਰਤ ਦੀ ਮੌਤ ਹੋ ਗਈ। ਜਦੋਂ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਪਰਿਵਾਰਿਕ ਮੈਂਬਰ ਸ਼ਮਸਾਨਘਾਟ ਪਹੁੰਚੇ ਤਾਂ ਸਾਰਿਆਂ ਨੇ ਪੀ.ਪੀ.ਈ ਕਿਟ ਪਹਿਨੀ ਹੋਈ ਸੀ, ਜਿਸ ਕਾਰਨ ਉੱਥੇ ਲੋਕਾਂ ਨੂੰ ਸ਼ੱਕ ਹੋਇਆ ਕਿ ਔਰਤ ਕੋਰੋਨਾ ਪੀੜਤ ਹੈ। ਇਸ ਕਰਕੇ ਉੱਥੇ ਮੌਜੂਦ ਲੋਕਾਂ ਨੇ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਔਰਤ ਨੂੰ ਚਿਤਾ 'ਤੇ ਛੱਡ ਕੇ ਦੌੜ ਗਏ। ਵਿਵਾਦ ਵੱਧਣ ਤੋਂ ਬਾਅਦ ਮੌਕੇ 'ਤੇ ਪੁਲਸ ਪਹੁੰਚੀ। ਕਾਫੀ ਬਹਿਸ ਤੋਂ ਬਾਅਦ ਡੈੱਥ ਸਰਟੀਫਿਕੇਟ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਔਰਤ ਬ੍ਰੇਨ ਹੈਮਰੇਜ ਨਾਲ ਮਰੀ ਹੈ। ਜਦੋਂ ਲੋਕਾਂ ਨੂੰ ਇਸ ਸਬੰਧੀ ਸਪੱਸ਼ਟ ਕਰਨ ਤੋਂ ਬਾਅਦ ਪੁਲਸ ਦੀ ਮੌਜੂਦਗੀ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕਾਂ ਦਾ ਭਰਾ ਫੌਜੀ ਸੀ ਅਤੇ ਇਸ ਲਈ ਫੌਜ ਦੇ ਕੁਝ ਜਵਾਨ ਪੀ.ਪੀ.ਈ ਕਿੱਟ ਪਹਿਨ ਕੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ ਸੀ।