ਭਾਰਤ ''ਚ ''ਕੋਰੋਨਾ ਕਹਿਰ'' ਲਗਾਤਾਰ ਜਾਰੀ, ਸੁੱਕਣੀਆਂ ਪਈਆਂ ਜਾਨਾਂ, ਜਾਣੋ ਕੀ ਨੇ ਤਾਜ਼ਾ ਹਾਲਾਤ

Thursday, Apr 16, 2020 - 09:16 AM (IST)

ਭਾਰਤ ''ਚ ''ਕੋਰੋਨਾ ਕਹਿਰ'' ਲਗਾਤਾਰ ਜਾਰੀ, ਸੁੱਕਣੀਆਂ ਪਈਆਂ ਜਾਨਾਂ, ਜਾਣੋ ਕੀ ਨੇ ਤਾਜ਼ਾ ਹਾਲਾਤ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੂਰੇ ਦੇਸ਼ 'ਚ ਦੂਜੀ ਵਾਰ ਲਾਕ ਡਾਊਨ ਲਾਇਆ ਗਿਆ ਹੈ। ਲਾਕਡਾਊਨ ਭਾਗ-2 ਦੇ ਪਹਿਲੇ ਹੀ ਦਿਨ ਪੂਰੇ ਦੇਸ਼ 'ਚ ਇਸ ਜਾਨਲੇਵਾ ਵਾਇਰਸ ਦੇ 1118 ਨਵੇਂ ਕੇਸ ਸਾਹਮਣੇ ਆਏ ਅਤੇ ਹੁਣ ਤੱਕ 393 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨੇ ਪੂਰੇ ਦੇਸ਼ ਵਾਸੀਆਂ ਦੀਆਂ ਜਾਨਾਂ ਸੁੱਕਣੀਆਂ ਪਾਈਆਂ ਹੋਈਆਂ ਹਨ ਅਤੇ ਹਰ ਕੋਈ ਦਹਿਸ਼ਤ 'ਚ ਜ਼ਿੰਦਗੀ ਜੀਅ ਰਿਹਾ ਹੈ। ਹੁਣ ਤੱਕ ਦੇ ਤਾਜ਼ਾ ਹਾਲਾਤ ਮੁਤਾਬਕ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 11,933 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਮੈਡੀਕਲ ਸਟਾਫ 'ਚ ਖੌਫ, ਡਾਕਟਰਾਂ ਨੂੰ ਨਹੀਂ ਆ ਰਹੀ ਨੀਂਦ

PunjabKesari

ਉੱਥੇ ਹੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਤਾਂ ਹੋ ਰਿਹਾ ਹੈ ਪਰ ਅਜੇ ਤੱਕ ਅਸੀਂ ਕਮਿਊਨਿਟੀ ਦੀ ਸਟੇਜ 'ਚ ਨਹੀਂ ਆਏ ਹਾਂ ਅਤੇ ਇਹ ਸਭ ਪਹਿਲਾਂ ਤੋਂ ਕੀਤੀ ਗਈ ਤਿਆਰੀ ਅਤੇ ਪਹਿਲੇ ਪੱਧਰ ਦੇ ਲਾਕ ਡਾਊਨ ਅਤੇ ਸਮਾਜਿਕ ਦੂਰੀ ਦਾ ਹੀ ਨਤੀਜਾ ਹੈ। ਮੰਤਰਾਲੇ ਮੁਤਾਬਕ ਦੇਸ਼ ਦੇ ਕੁਝ ਹਿੱਸਿਆਂ 'ਚ ਕੋਰੋਨਾ ਦੇ ਕਾਫੀ ਮਰੀਜ਼ ਮਿਲ ਰਹੇ ਹਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ 170 ਜ਼ਿਲ੍ਹਿਆਂ ਨੂੰ ਹਾਟਸਪਾਟ ਐਲਾਨਿਆ ਗਿਆ ਹੈ ਅਤੇ 270 ਜ਼ਿਲ੍ਹੇ ਅਜਿਹੇ ਹਨ, ਜੋ ਗੈਰ ਹਾਟ ਸਪਾਟ ਸ਼੍ਰੇਣੀ 'ਚ ਰੱਖੇ ਗਏ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਉਣ ਵਾਲੇ 2-3 ਹਫਤੇ ਬੇਹੱਦ ਨਾਜ਼ੁਕ ਹਨ।

ਇਹ ਵੀ ਪੜ੍ਹੋ : ਕੋਰੋਨਾ ਮਹਾਂਮਾਰੀ ਦੌਰਾਨ ਚੀਨ ਨੇ ਸ਼ੁਰੂ ਕੀਤਾ ਨਸਲੀ ਭੇਦਭਾਅ, ਕਾਲੇ ਲੋਕਾਂ ਨੂੰ ਕੀਤਾ ਜ਼ਬਰੀ ਕੁਆਰੰਟਾਈਨ

PunjabKesari

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਕ ਡਾਊਨ ਦੀ ਮਿਆਦ 21 ਦਿਨਾਂ ਅਤੇ 3 ਮਈ ਤੱਕ ਵਧਾਏ ਜਾਣ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਸਾਰੀ ਜਨਤਕ ਆਵਾਜਾਈ 'ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਨਵੇਂ ਦਿਸ਼ਾ-ਨਿਰਦੇਸ਼ਾਂ 'ਚ ਵੀ ਲਾਕ ਡਾਊਨ ਦੇ ਦੌਰਾਨ ਦੇਸ਼ ਭਰ 'ਚ ਰੇਲ, ਹਵਾਈ, ਮੈਟਰੋ ਅਤੇ ਹੋਰ ਜਨਤਕ ਆਵਾਜਾਈ ਦੇ ਸਾਧਨ ਬੰਦ ਰਹਿਣਗੇ। ਸਾਰੇ ਤਰ੍ਹਾਂ ਦੇ ਸਿੱਖਿਅਕ ਅਦਾਰੇ ਅਤੇ ਕੋਚਿੰਗ ਸੰਸਥਾਨ ਵੀ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਉਦਯੋਗਿਕ ਅਤੇ ਕਾਰੋਬਾਰੀ ਇਕਾਈਆਂ ਵੀ ਬੰਦ ਰਹਿਣਗੀਆਂ, ਹਾਲਾਂਕਿ ਜਿਨ੍ਹਾਂ ਇਕਾਈਆਂ ਨੂੰ ਪਹਿਲਾਂ ਛੋਟ ਹਾਸਲ ਸੀ, ਉਹ ਅਜੇ ਵੀ ਜਾਰੀ ਰਹਿਣਗੀਆਂ ਅਤੇ ਜਨਤਕ ਥਾਵਾਂ 'ਤੇ ਥੁੱਕਣ 'ਤੇ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਖੁਲਾਸਾ : ਚੀਨ ਨੇ 6 ਦਿਨਾਂ ਲਈ ਲੁਕੋਈ ਰੱਖੀ ਕੋਰੋਨਾ ਮਹਾਂਮਾਰੀ ਦੀ ਜਾਣਕਾਰੀ

PunjabKesari


author

Babita

Content Editor

Related News