ਮੱਧ ਪ੍ਰਦੇਸ਼ 'ਚ ਕੋਰੋਨਾ ਦੀ ਦਸਤਕ, ਜਬਲਪੁਰ 'ਚ ਵਿਦੇਸ਼ ਤੋਂ ਪਰਤੇ 4 ਲੋਕ ਪੀੜਤ
Friday, Mar 20, 2020 - 10:30 PM (IST)
ਜਬਲਪੁਰ — ਕੋਰੋਨਾ ਵਾਇਰਸ ਦੇਸ਼ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਕੋਰੋਨਾ ਦੇ ਚਾਰ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਜੜ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਮਰੀਜ਼ ਜਰਮਨੀ ਤੇ ਦੁਬਈ ਤੋਂ ਵਾਪਸ ਆਏ ਹਨ। ਕੋਰੋਨਾ ਪੀੜਤ ਦੀ ਜਾਂਚ ਦੌਰਾਨ ਇਨ੍ਹਾਂ ਚਾਰਾਂ ਨੂੰ ਪਾਜੀਟਿਵ ਪਾਇਆ ਗਿਆ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਪਹਿਲੀ ਵਾਰ ਕੋਰੋਨਾ ਮਰੀਜ਼ਾ ਦੀ ਜਾਣਕਾਰੀ ਮਿਲੀ ਹੈ। ਤਿੰਨ ਮਰੀਜ਼ ਦੁਬਈ ਤੋਂ ਅਤੇ 1 ਮਰੀਜ਼ ਸਵੀਟਜ਼ਰਲੈਂਡ ਤੋਂ ਪਰਤਿਆ ਹੈ। ਉਨ੍ਹਾਂ 'ਚੋਂ 3 ਇਕ ਹੀ ਪਰਿਵਾਰ ਦੇ ਮੈਂਬਰ ਹਨ।
ਕਲੈਕਟਰ ਨੇ ਵਾਇਰਸ ਤੋਂ ਪੀੜਤ ਚਾਰਾਂ ਮਰੀਜ਼ਾਂ ਨੂੰ ਵਿਕਟੋਰੀਆ ਹਸਪਤਾਲ 'ਚ ਮੈਡੀਕਲ ਕਾਲਜ ਹਸਪਤਾਲ ਦੇ ਆਇਸੋਲੇਸ਼ਨ ਵਾਰਡ 'ਚ ਦਾਖਲ ਕਰਵਾਉਣ ਦੇ ਨਿਰਦੇਸ਼ ਦਿੱਤੇ। ਵਿਕਟੋਰੀਆ ਹਸਪਤਾਲ ਦੇ ਆਇਸੋਲੇਸ਼ਨ ਵਾਰਡ 'ਚ ਦਾਖਲ ਚਾਰਾਂ ਮਰੀਜ਼ਾਂ ਦੇ ਥ੍ਰੋਟ ਸਵਾਬ ਦੇ ਨੁਮਨੇ ਜਾਂਚ ਲਈ ਆਈ.ਸੀ.ਐੱਮ.ਆਰ. ਸਥਿਤ ਐੱਨ.ਆਈ.ਆਰ.ਟੀ.ਐੱਚ. ਭੇਜੇ ਗਏ ਸੀ। ਸ਼ੁੱਕਰਵਾਰ ਦੇਰ ਸ਼ਾਮ ਐੱਨ.ਆਈ.ਆਰ.ਟੀ.ਐੱਚ. ਵੱਲੋਂ ਜਾਰੀ ਥ੍ਰੋਟ ਸਵਾਬ ਦੀ ਰਿਪੋਰਟ ਜਾਰੀ ਕੀਤੀ ਗਈ, ਜਿਸ 'ਚ ਚਾਰਾਂ ਨੂੰ ਕੋਰੋਨਾ ਵਾਇਰਸ ਪਾਜੀਟਿਵ ਦੱਸਿਆ ਗਿਆ।