ਕੋਰੋਨਾ ਵਾਇਰਸ : CRPF ਨੇ ਸਥਾਪਨਾ ਦਿਵਸ ਸਮਾਰੋਹ ਕੀਤਾ ਰੱਦ

3/13/2020 3:28:26 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਨੇ ਸ਼ੁੱਕਰਵਾਰ ਨੂੰ ਅਗਲੇ ਹਫ਼ਤੇ ਹੋਣ ਵਾਲੇ ਆਪਣੇ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਗੁਰੂਗ੍ਰਾਮ 'ਚ ਅਧਿਕਾਰੀਆਂ ਦੇ ਅਕਾਦਮੀ ਕੰਪਲੈਕਸ 'ਚ 19 ਮਾਰਚ ਨੂੰ ਇਹ ਪ੍ਰੋਗਰਾਮ ਆਯੋਜਿਤ ਹੋਣ ਵਾਲਾ ਸੀ। ਇਸ 'ਚ ਕੇਂਦਰੀ ਫੋਰਸ ਦੇ 3.25 ਲੱਖ ਜਵਾਨ ਰਵਾਇਤੀ ਪਰੇਡ 'ਚ ਹਿੱਸਾ ਲੈਣ ਵਾਲੇ ਸਨ ਅਤੇ ਹਜ਼ਾਰਾਂ ਸੈਨਿਕ ਮਾਰਸ਼ਲ ਕੌਸ਼ਲ ਦਾ ਪ੍ਰਦਰਸ਼ਨ ਕਰਨ ਵਾਲੇ ਸਨ।

ਫੋਰਸ ਨੇ ਇਕ ਬਿਆਨ 'ਚ ਕਿਹਾ,''ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜਾਰੀ ਐਡਵਾਇਜ਼ਰੀ ਦੇ ਅਨੁਰੂਪ ਸੀ.ਆਰ.ਪੀ.ਐੱਫ. ਸਥਾਪਨਾ ਦਿਵਸ ਦੇ ਸਾਰੇ ਪ੍ਰੋਗਰਾਮ ਅਤੇ 51ਵੇਂ ਬੈਂਚ ਦੇ ਡੀ.ਏ.ਜੀ.ਓ. ਦੀ ਪਾਸਿੰਗ ਆਊਟ ਪਰੇਡ ਮੁਲਤਵੀ ਕਰ ਦਿੱਤੀ ਗਈ ਹੈ।'' ਉਸ ਨੇ ਕਿਹਾ,''ਸੀ.ਆਰ.ਪੀ.ਐੱਫ. ਆਪਣੀਆਂ ਮੈਡੀਕਲ ਸਹੂਲਤਾਂ ਨੂੰ ਵਧਾਉਂਦੇ ਹੋਏ ਕੋਵਿਡ-19 ਵਿਰੁੱਧ ਰਾਸ਼ਟਰੀ ਮੁਹਿੰਮ 'ਚ ਸ਼ਾਮਲ ਹੋ ਗਿਆ ਹੈ।'' ਉਸ ਦੇ ਅਧਿਕਾਰੀਆਂ ਦੇ ਨਵੇਂ ਦਲ ਦੀ ਪਰੇਡ ਸਥਾਪਨਾ ਦਿਵਸ ਸਮਾਰੋਹ ਤੋਂ ਬਾਅਦ 21 ਮਾਰਚ ਨੂੰ ਹੋਣ ਵਾਲੀ ਸੀ।


DIsha

Edited By DIsha