ਦੇਸ਼ ''ਚ ਕੋਰੋਨਾ ਟੀਕਾ ਸੁਰੱਖਿਅਤ, ਫਿਰ ਵੀ ਦੂਜੀ ਡੋਜ਼ ਲੈਣ ਤੋਂ ਘਬਰਾ ਰਹੇ ਨੇ ਲੋਕ

Tuesday, Feb 16, 2021 - 01:28 AM (IST)

ਦੇਸ਼ ''ਚ ਕੋਰੋਨਾ ਟੀਕਾ ਸੁਰੱਖਿਅਤ, ਫਿਰ ਵੀ ਦੂਜੀ ਡੋਜ਼ ਲੈਣ ਤੋਂ ਘਬਰਾ ਰਹੇ ਨੇ ਲੋਕ

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਵਾਲੇ ਲੋਕ ਦੂਜੀ ਡੋਜ਼ ਲੈਣ ਲਈ ਸਾਹਮਣੇ ਨਹੀਂ ਆ ਰਹੇ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਮੰਤਰਾਲਾ ਦਾ ਕਹਿਣਾ ਹੈ ਕਿ ਕੋਰੋਨਾ ਟੀਕਾ ਬਿਲਕੁਲ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ।

ਮੰਤਰਾਲਾ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੁਆਉਣ ਵਾਲੇ ਲੋਕਾਂ ਵਿਚੋਂ ਸਿਰਫ 7688 ਨੇ ਹੀ ਦੂਜਾ ਟੀਕਾ ਲੁਆਇਆ ਹੈ। ਇਹ ਕੋਰੋਨਾ ਵੈਕਸੀਨ ਲੁਆ ਚੁੱਕੇ ਲੋਕਾਂ ਦਾ ਸਿਰਫ 4 ਫੀਸਦੀ ਹੈ। ਦੇਸ਼ ਵਿਚ 16 ਜਨਵਰੀ ਤੋਂ ਟੀਕਾਕਰਨ ਦੀ ਮੁਹਿੰਮ ਚੱਲ ਰਹੀ ਹੈ ਜਿਸ ਦੌਰਾਨ ਹੁਣ ਤੱਕ 1 ਲੱਖ 91 ਹਜ਼ਾਰ 181 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਿਆ ਹੈ।

ਮੰਤਰਾਲਾ ਮੁਤਾਬਕ ਸ਼ਨੀਵਾਰ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਵਿਚ 84 ਹਜ਼ਾਰ 807 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਪਹਿਲੀ ਡੋਜ਼ ਲਾਈ ਗਈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਟੀਕੇ ਜੰਮੂ-ਕਸ਼ਮੀਰ ਵਿਚ ਲਾਏ ਗਏ। ਇਥੇ ਕੁੱਲ 18 ਹਜ਼ਾਰ 93 ਲੋਕਾਂ ਨੂੰ ਟੀਕੇ ਲਾਏ ਗਏ। ਪੱਛਮੀ ਬੰਗਾਲ ਵਿਚ 11427, ਗੁਜਰਾਤ ਵਿਚ 9380, ਝਾਰਖੰਡ 8116 ਅਤੇ ਆਂਧਰਾ ਪ੍ਰਦੇਸ਼ ਵਿਚ 6309 ਲੋਕਾਂ ਨੂੰ ਪਹਿਲਾ ਟੀਕਾ ਲਾਇਆ ਗਿਆ।

ਮੰਤਰਾਲਾ ਨੇ ਦੱਸਿਆ ਕਿ ਦਿੱਲੀ ਵਿਚ 2627 ਲੋਕਾਂ ਨੂੰ ਪਹਿਲੀ ਡੋਜ਼ ਲਾਈ ਗਈ ਹੈ। ਇਹ ਬੀਤੇ ਕੁਝ ਦਿਨਾਂ ਤੋਂ ਕਾਫੀ ਘੱਟ ਹੈ। ਇਸ ਤੋਂ ਪਹਿਲਾਂ ਦਿੱਲੀ ਵਿਚ 15807 ਕੋਰੋਨਾ ਵਾਲੰਟੀਅਰਸ ਨੂੰ ਵੈਕਸੀਨ ਦਿੱਤੀ ਗਈ। ਮੰਤਰਾਲਾ ਮੁਤਾਬਕ ਵੈਕਸੀਨ ਦੀ ਪਹਿਲੀ ਡੋਜ਼ ਲੁਆਉਣ ਤੋਂ 4 ਤੋਂ 6 ਹਫਤਿਆਂ ਦੇ ਅੰਦਰ ਦੂਜੀ ਡੋਜ਼ ਲੁਆ ਲੈਣੀ ਚਾਹੀਦੀ ਹੈ।
 


author

Inder Prajapati

Content Editor

Related News