ਡਬਲ ਮਿਊਟੈਂਟ ਨਾਲ ਵੀ ਲੜ ਸਕਦੀ ਹੈ ਕੋਰੋਨਾ ਵੈਕਸੀਨ, ਮਾਹਰ ਨੇ ਕਹੀ ਇਹ ਗੱਲ
Friday, Apr 23, 2021 - 09:27 PM (IST)
ਨਵੀਂ ਦਿੱਲੀ : ਭਾਰਤ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਦੂਜੇ ਅਤੇ ਤੀਸਰੇ ਵੈਰੀਐਂਟ ਲੱਗਭੱਗ ਇੱਕੋਂ ਜਿਹੇ ਹੀ ਹਨ, ਅਤੇ ਮੌਜੂਦਾ ਵੈਕਸੀਨ ਉਨ੍ਹਾਂ ਖ਼ਿਲਾਫ਼ ਪ੍ਰਭਾਵੀ ਹੈ। ਨੈਸ਼ਨਲ ਇੰਸਟੀਚਿਊਟ ਆਫ ਬਾਇਓਮੈਡੀਕਲ ਜੀਨੋਮਿਕਸ ਦੇ ਡਾਇਰੈਕਟਰ ਸੌਮਿਤਰ ਦਾਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ- ਕੋਰੋਨਾ: ਮੋਦੀ ਸਰਕਾਰ ਦਾ ਫੈਸਲਾ, ਗਰੀਬਾਂ ਨੂੰ ਮਿਲੇਗਾ ਦੋ ਮਹੀਨੇ ਮੁਫਤ ਰਾਸ਼ਨ
‘ਸਾਰਸ-COV-19 ਦੇ ਜੀਨੋਮ ਸਿਕਵੈਂਸਿੰਗ’ 'ਤੇ ਇੱਕ ਵੈਬੀਨਾਰ ਵਿੱਚ ਬੋਲਦੇ ਹੋਏ ਦਾਸ ਨੇ ਕਿਹਾ ਕਿ ਕੋਰੋਨਾ ਦਾ ਦੂਜਾ ਅਤੇ ਤੀਜਾ ਰੂਪ ਸਿਰਫ ਕਹਿਣ ਲਈ ਹੈ। ਇਨ੍ਹਾਂ ਦੋਨੇਂ ਕੋਰੋਨਾ ਵਾਇਰਸ ਦੇ ਸਮਾਨ ਵੇਰੀਐਂਟ–B.1.617 ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜਾ ਅਤੇ ਤੀਜਾ ਵੇਰੀਐਂਟ ਅਸਲ ਵਿੱਚ ਇੱਕ ਹੀ ਹੈ।
ਇਹ ਵੀ ਪੜ੍ਹੋ- ਸੋਸ਼ਲ ਮੀਡੀਆ 'ਤੇ ਉੱਠੀ ਅਜੀਤ ਡੋਭਾਲ ਨੂੰ ਭਾਰਤ ਰਤਨ ਦੇਣ ਦੀ ਮੰਗ
ਦਾਸ ਨੇ ਕਿਹਾ ਕਿ ਦੋਹਰੇ ਅਤੇ ਤੀਜੇ ਵੇਰੀਐਂਟ ਓਵਰਲੈਪਿੰਗ ਸ਼ਬਦ ਹਨ ਅਤੇ ਵੱਖ-ਵੱਖ ਪ੍ਰਸੰਗਾਂ ਵਿੱਚ ਉਨ੍ਹਾਂ ਦਾ ਵੱਖਰੇ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ। ਕਲਿਆਣੀ ਸਥਿਤ ਦਿ ਨੈਸ਼ਨਲ ਇੰਸਟੀਚਿਊਟ ਆਫ ਬਾਇਓਮੈਡੀਕਲ ਜੀਨੋਮਿਕਸ, ਡਿਪਾਟਮੈਂਟ ਆਫ ਬਾਇਓਟੈਕਨੋਲਾਜੀ ਦੇ ਤਹਿਤ ਆਉਣ ਵਾਲਾ ਸੰਸਥਾਨ ਹੈ, ਜੋ ਦੇਸ਼ ਦੀ ਉਨ੍ਹਾਂ 10 ਪ੍ਰਯੋਗਸ਼ਾਲਾਵਾਂ ਵਿੱਚੋਂ ਇੱਕ ਹੈ ਜੋ ਕੋਰੋਨਾ ਵਾਇਰਸ ਦੇ ਜੀਨੋਮ ਸਿਕਵੈਂਸਿੰਗ ਵਿੱਚ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।