ਕੋਰੋਨਾ ਟੀਕਾਕਰਨ: ਹੁਣ ਤੱਕ 1.94 ਕਰੋੜ ਤੋਂ ਵਧੇਰੇ ਲੋਕਾਂ ਨੂੰ ਲਾਈ ਗਈ ਕੋਵਿਡ ਵੈਕਸੀਨ

Saturday, Mar 06, 2021 - 06:09 PM (IST)

ਕੋਰੋਨਾ ਟੀਕਾਕਰਨ: ਹੁਣ ਤੱਕ 1.94 ਕਰੋੜ ਤੋਂ ਵਧੇਰੇ ਲੋਕਾਂ ਨੂੰ ਲਾਈ ਗਈ ਕੋਵਿਡ ਵੈਕਸੀਨ

ਨਵੀਂ ਦਿੱਲੀ— ਦੇਸ਼ ਵਿਆਪੀ ਕੋਰੋਨਾ ਟੀਕਾਕਰਨ ਮੁਹਿੰਮ ਤਹਿਤ 5 ਮਾਰਚ 2021 ਨੂੰ ਲੱਗਭਗ 15 ਲੱਖ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਾਇਆ ਗਿਆ, ਜੋ ਹੁਣ ਤੱਕ ਇਕ ਦਿਨ ਵਿਚ ਸਭ ਤੋਂ ਵਧੇਰੇ ਗਿਣਤੀ ’ਚ ਲਾਇਆ ਗਿਆ ਟੀਕਾ ਹੈ। ਇਸ ਦੇ ਨਾਲ ਹੀ ਹੁਣ ਤੱਕ ਦੇਸ਼ ਵਿਚ 1.94 ਕਰੋੜ ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਾਇਆ ਜਾ ਚੁੱਕਾ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਸਿਹਤ ਕਾਮਿਆਂ ਨੂੰ ਟੀਕਾ ਲਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ। ਮੋਹਰੀ ਮੋਰਚੇ ’ਤੇ ਤਾਇਨਾਤ ਕਾਮਿਆਂ ਨੂੰ ਟੀਕਾਕਰਨ 2 ਫਰਵਰੀ ਤੋਂ ਸ਼ੁਰੂ ਹੋਇਆ। ਟੀਕੇ ਦੀ ਦੂਜੀ ਖ਼ੁਰਾਕ 13 ਫਰਵਰੀ ਨੂੰ ਦੇਣੀ ਸ਼ੁਰੂ ਕੀਤੀ ਗਈ, ਜਿਸ ’ਚ ਉਨ੍ਹਾਂ ਲੋਕਾਂ ਨੂੰ ਟੀਕਾ ਦਿੱਤਾ ਗਿਆ, ਜਿਨ੍ਹਾਂ ਨੇ ਪਹਿਲੀ ਖ਼ੁਰਾਕ 28 ਦਿਨ ਪਹਿਲਾਂ ਲਗਵਾਈ ਸੀ। ਕੋਵਿਡ-19 ਟੀਕਾਕਰਨ ਮੁਹਿੰਮ ਦਾ ਅਗਲਾ ਪੜਾਅ 1 ਮਾਰਚ ਤੋਂ ਸ਼ੁਰੂ ਹਇਆ ਅਤੇ ਇਸ ਦੌਰਾਨ 60 ਸਾਲ ਤੋਂ ਵਧੇਰੇ ਉਮਰ ਵਾਲੇ ਅਤੇ ਪਹਿਲਾਂ ਤੋਂ ਕਿਸੇ ਬੀਮਾਰੀ ਤੋਂ ਪੀੜਤ 45 ਸਾਲ ਦੀ ਉਮਰ ਤੋਂ ਵਧ ਦੇ ਲੋਕਾਂ ਨੂੰ ਟੀਕਾ ਲਾਇਆ ਗਿਆ। 

ਸਿਹਤ ਮੰਤਰਾਲਾ ਵਲੋਂ ਦੱਸਿਆ ਗਿਆ ਕਿ ਟੀਕਾਕਰਨ ਮੁਹਿੰਮ ਦੇ 49ਵੇਂ ਦਿਨ (5 ਮਾਰਚ) ਕੁੱਲ 14,92,201 ਟੀਕੇ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ’ਚੋਂ 11,99,848 ਲਾਭ ਪਾਤਰੀਆਂ (ਸਿਹਤ ਕਾਮਿਆਂ ਅਤੇ ਮੋਹਰੀ ਮੋਰਚੇ ’ਤੇ ਤਾਇਨਾਤ ਕਾਮਿਆਂ) ਨੂੰ 18,333 ਸੈਸ਼ਨ ’ਚ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਅਤੇ 2,92,353 ਕਾਮਿਆਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿੱਤੀ ਗਈ। ਇਨ੍ਹਾਂ ਲਾਭ ਪਾਤਰੀਆਂ (11,999,848) ਵਿਚੋਂ 1,10,857 ਵਿਅਕਤੀ 45 ਤੋਂ 60 ਸਾਲ ਦੀ ਉਮਰ ਦੇ ਸਨ, ਜੋ ਪਹਿਲਾ ਤੋਂ ਕਿਸੇ ਬੀਮਾਰੀ ਤੋਂ ਪੀੜਤ ਸਨ। ਇਸ ਦੇ ਨਾਲ ਹੀ 60 ਸਾਲ ਦੀ ਉਮਰ ਤੋਂ ਵੱਧ ਦੇ 7,61,355 ਲਾਭ ਪਾਤਰੀ ਸਨ, ਜਿਨ੍ਹਾਂ ਨੂੰ ਟੀਕਾ ਲਾਇਆ ਗਿਆ। ਸ਼ਨੀਵਾਰ ਸਵੇਰੇ 7 ਵਜੇ ਤੱਕ ਪ੍ਰਾਪਤ ਰਿਪੋਰਟ ਮੁਤਾਬਕ 3,57,478 ਸੈਸ਼ਨਾਂ ਵਿਚ ਟੀਕਿਆਂ ਦੀ 1,94,97,704 ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਰਿਪੋਰਟ ਮੁਤਾਬਕ ਇਨ੍ਹਾਂ ’ਚੋਂ 69,15,661 ਸਿਹਤ ਕਾਮਿਆਂ ਨੂੰ ਪਹਿਲੀ ਖ਼ੁਰਾਕ ਦਿੱਤੀ ਗਈ ਅਤੇ 33,56,830 ਸਿਹਤ ਕਾਮਿਆਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ। 


author

Tanu

Content Editor

Related News