ਮੁੰਬਈ ''ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ, 24 ਘੰਟਿਆਂ ''ਚ ਸਾਹਮਣੇ ਆਏ 10,860 ਨਵੇਂ ਮਾਮਲੇ

Tuesday, Jan 04, 2022 - 09:44 PM (IST)

ਮੁੰਬਈ ''ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ, 24 ਘੰਟਿਆਂ ''ਚ ਸਾਹਮਣੇ ਆਏ 10,860 ਨਵੇਂ ਮਾਮਲੇ

ਨੈਸ਼ਨਲ ਡੈਸਕ-ਮੁੰਬਈ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਮੁੰਬਈ 'ਚ ਬੀਤੇ 24 ਘੰਟਿਆਂ 'ਚ ਕੋਵਿਡ-19 ਦੇ 10,860 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਇਨਫੈਕਸ਼ਨ ਨਾਲ ਦੋ ਲੋਕਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ। ਸੂਬੇ 'ਚ ਇਸ ਸਮੇਂ 47,476 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਸੂਬੇ 'ਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਕਰੀਬ 16,381 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ 'ਚ 92 ਫੀਸਦੀ ਰਿਕਵਰੀ ਦਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਮੁੱਦੇ 'ਤੇ ਨਾਟੋ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਕਰਨਗੇ ਬੈਠਕ

ਮੁੰਬਈ 'ਚ ਮੇਅਰ ਕਿਸ਼ੋਰੀ ਪੇਡਨੇਕਰ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਥੇ ਕੋਵਿਡ-19 ਦੇ ਰੋਜ਼ਾਨਾ ਮਾਮਲੇ 20,000 ਦਾ ਅੰਕੜਾ ਪਾਰ ਕਰਦੇ ਹਨ ਤਾਂ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਸ਼ਹਿਰ 'ਚ ਲਾਕਡਾਊਨ ਪਾਇਆ ਜਾਵੇਗਾ। ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਹੈੱਡਕੁਆਰਟਰ 'ਚ ਆਪਣੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੇਡਨੇਕਰ ਨੇ ਸੁਝਾਅ ਦਿੱਤਾ ਕਿ ਨਾਗਰਿਕ ਜਨਤਕ ਬੱਸਾਂ ਅਤੇ ਲੋਕਲ ਟਰੇਨਾਂ 'ਚ ਯਾਤਰਾ ਕਰਦੇ ਸਮੇਂ ਲੋਕ ਤਿੰਨ ਲੇਅਰ ਵਾਲਾ ਮਾਸਕ ਪਾਉਣ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਵਾਉਣ ਅਤੇ ਕੋਵਿਡ-19 ਸੰਬੰਧਿਤ ਸਾਰੀਆਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (ਐੱਸ.ਓ.ਪੀ.) ਦਾ ਪਾਲਣ ਕਰਨ ਦੀ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 10 ਲੱਖ ਤੋਂ ਜ਼ਿਆਦਾ ਮਾਮਲੇ

ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਅਨੁਕੂਲ ਵਿਵਹਾਰ ਦੀ ਪਾਲਣਾ ਕਰਨ, ਬਾਜ਼ਾਰਾਂ, ਮਾਲ ਅਤੇ ਵਿਆਹ ਸਮਾਰੋਹਾਂ 'ਚ ਵੀ ਭੀੜ-ਭਾੜ ਤੋਂ ਬਚਣ ਅਤੇ ਠੀਕ ਤਰ੍ਹਾਂ ਨਾਲ ਮਾਸਕ ਪਾਉਣ। ਮੇਅਰ ਨੇ ਲੋਕਾਂ ਨੂੰ ਨਿਯਮਾਂ ਮੁਤਾਬਕ ਵਿਵਾਹ ਸਮਾਰੋਹ ਆਯੋਜਿਤ ਕਰਨ ਅਤੇ ਇਹ ਯਕੀਨੀ ਕਰਨ ਦੀ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਆਯੋਜਨ ਕੋਵਿਡ-19 ਦੇ 'ਸੁਪਰ-ਸਪ੍ਰੇਡਰ' (ਵੱਡੇ ਪੱਧਰ 'ਤੇ ਪ੍ਰਸਾਰ) ਦਾ ਕਾਰਨ ਨਾ ਬਣਨ।

ਇਹ ਵੀ ਪੜ੍ਹੋ  :ਬ੍ਰਿਟੇਨ ਨੇ ਕੋਵਿਡ-19 ਵਿਰੁੱਧ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀ ਮਨਾਈ ਪਹਿਲੀ ਵਰ੍ਹੇਗੰਢ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News