ਚੰਗੀ ਖ਼ਬਰ: ਦੇਸ਼ ''ਚ ਕੋਰੋਨਾ ਰਿਕਵਰੀ ਦਰ ''ਚ ਵਾਧਾ, 7 ਲੱਖ ਤੋਂ ਵਧੇਰੇ ਮਰੀਜ਼ ਹੋਏ ਸਿਹਤਯਾਬ

Monday, Jul 20, 2020 - 05:15 PM (IST)

ਚੰਗੀ ਖ਼ਬਰ: ਦੇਸ਼ ''ਚ ਕੋਰੋਨਾ ਰਿਕਵਰੀ ਦਰ ''ਚ ਵਾਧਾ, 7 ਲੱਖ ਤੋਂ ਵਧੇਰੇ ਮਰੀਜ਼ ਹੋਏ ਸਿਹਤਯਾਬ

ਨਵੀਂ ਦਿੱਲੀ— ਦੇਸ਼ 'ਚ ਜਿੱਥੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਖ਼ੌਫ ਬਣਿਆ ਹੋਇਆ ਹੈ, ਉੱਥੇ ਹੀ ਚੰਗੀ ਅਤੇ ਰਾਹਤ ਖ਼ਬਰ ਵੀ ਹੈ। ਇਕ ਦਿਨ ਵਿਚ  22,664 ਕੋਰੋਨਾ ਪੀੜਤ ਪੂਰੀ ਤਰ੍ਹਾਂ ਠੀਕ ਹੋਣ ਨਾਲ ਕੋਰੋਨਾ ਰਿਕਵਰੀ ਦਰ 62.62 ਫੀਸਦੀ ਹੋ ਗਈ ਹੈ। ਹੁਣ ਤੱਕ ਕੋਰੋਨਾ ਮੁਕਤ ਹੋਏ ਮਰੀਜ਼ਾਂ ਦੀ ਗਿਣਤੀ ਵੱਧ ਕੇ 7,00,086 ਹੋ ਗਈ ਹੈ। ਸਿਹਤ ਮੰਤਰਾਲਾ ਨੇ ਅੱਜ ਦੱਸਿਆ ਕਿ ਕੋਰੋਨਾ ਪੀੜਤਾਂ ਅਤੇ ਵਾਇਰਸ ਤੋਂ ਮੁਕਤ ਹੋਏ ਲੋਕਾਂ ਦੀ ਗਿਣਤੀ ਦਾ ਫਾਸਲਾ ਵੱਧ ਕੇ 3,09,627 ਹੋ ਗਿਆ ਹੈ।

ਹਾਲਾਂਕਿ ਇਸ ਦਰਮਿਆਨ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 40,425 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਪੀੜਤਾਂ ਦੀ ਗਿਣਤੀ 11,18,043 ਹੋ ਗਈ ਹੈ। ਦੇਸ਼ 'ਚ ਕੋਰੋਨਾ ਦੇ 3,90,459 ਸਰਗਰਮ ਮਾਮਲੇ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੀ ਜਾਂਚ ਰਫ਼ਤਾਰ ਤੇਜ਼ ਕਰਨ ਨਾਲ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਤੇਜ਼ੀ ਆ ਰਹੀ ਹੈ, ਜਿਸ ਨਾਲ ਪੀੜਤਾਂ ਦਾ ਸਮੇਂ ਰਹਿੰਦੇ ਇਲਾਜ ਸੰਭਵ ਹੈ। ਸਮੇਂ 'ਤੇ ਇਲਾਜ ਮਿਲਣ ਨਾਲ ਕੋਰੋਨਾ ਦਾ ਪ੍ਰਸਾਰ ਵੀ ਰੁਕਦਾ ਹੈ ਅਤੇ ਪੀੜਤ ਮਰੀਜ਼ ਦੇ ਸਿਹਤਯਾਬ ਹੋਣ ਦੀ ਸੰਭਾਵਨਾ ਵੀ ਵੱਧਦੀ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਦੇ 1,268 ਲੈਬ 'ਚ 2,56,039 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤੱਕ ਕੋਰੋਨਾ ਵਾਇਰਸ ਦਾ ਪਤਾ ਲਾਉਣ ਲਈ 1,40,47,908 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ:  ਕੋਰੋਨਾ ਆਫ਼ਤ: ਇਕ ਦਿਨ 'ਚ ਆਏ 40,425 ਨਵੇਂ ਮਾਮਲੇ, ਮਰੀਜ਼ਾਂ ਦਾ ਅੰਕੜਾ 11 ਲੱਖ ਦੇ ਪਾਰ


author

Tanu

Content Editor

Related News