ਕੋਰੋਨਾ : ਪ੍ਰਿੰਯਕਾ ਗਾਂਧੀ ਨੇ ਟੈਲੀਕਾਮ ਕੰਪਨੀਆਂ ਨੂੰ ਪੱਤਰ ਲਿਖ ਕੇ ਕੀਤੀ ਇਹ ਅਪੀਲ

03/30/2020 12:36:29 AM

ਨਵੀਂ ਦਿੱਲੀ—ਕਾਂਗਰਸ ਦੀ ਜਰਨਲ ਸਕੱਤਰ ਪ੍ਰਿੰਯਕਾ ਗਾਂਧੀ ਵਾਡਰਾ ਨੇ ਮੁਕੇਸ਼ ਅੰਬਾਨੀ (ਜਿਓ), ਕੁਮਾਰ ਮੰਗਲਮ ਬਿੜਲਾ (ਵੋਡਾਫੋਨ-ਆਈਡੀਆ), ਪੀ.ਕੇ. ਪੁਰਵਾਰ (ਬੀ.ਐੱਸ.ਐੱਨ.ਐੱਲ.) ਅਤੇ ਸੁਨੀਲ ਮਿੱਤਲ (ਏਅਰਟੈੱਲ) ਨੂੰ ਪੱਤਰ ਲਿਖ ਕੇ ਕੋਰੋਨਾ ਲਾਕਡਾਊਨ ਵਿਚਾਲੇ ਪ੍ਰਵਾਸੀਆਂ ਲਈ ਇਕ ਮਹੀਨੇ ਲਈ ਉਨ੍ਹਾਂ ਦੇ ਨੈੱਟਵਰਕ 'ਤੇ ਇਨਕਮਿੰਗ-ਆਊਟਗੋਇੰਗ ਕਾਲ ਮੁਫਤ ਕਰਨ ਦੀ ਅਪੀਲ ਕੀਤੀ ਹੈ। ਦੇਸ਼ ਦੀਆਂ ਸਾਰੀਆਂ ਕੰਪਨੀਆਂ ਨੂੰ ਲਿਖੇ ਗਏ ਪੱਤਰ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਇਨਕਮਿੰਗ ਅਤੇ ਆਊਟਗੋਇੰਗ ਅਗਲੇ ਇਕ ਮਹੀਨੇ ਲਈ ਬਿਲਕੁਲ ਫ੍ਰੀ ਕਰ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ 'ਚ ਸਹੂਲਤ ਮਿਲ ਸਕੇ।

ਵੋਡਾਫੋਨ-ਆਈਡੀਆ ਨੂੰ ਲਿਖੇ ਪੱਤਰ 'ਚ ਉਨ੍ਹ੍ਹਾਂ ਨੇ ਕਿਹਾ ਕਿ ਪਿਆਰੇ ਸ਼੍ਰੀ ਬਿੜਲਾ ਜੀ, ਮੈਂ ਤੁਹਾਨੂੰ ਦੇਸ਼ ਭਰ ਲੱਖਾਂ ਮਜ਼ਦੂਰਾਂ ਦੇ ਸੰਦਰਭ 'ਚ ਮਨੁੱਖੀ ਆਧਾਰ 'ਤੇ ਇਹ ਪੱਤਰ ਲਿਖ ਰਹੀ ਹਾਂ ਕਿ ਜੋ ਭੁੱਖ, ਪਿਆਸ ਅਤੇ ਬੀਮਾਰੀਆਂ ਨਾਲ ਜੂਝਦੇ ਹੋਏ ਆਪਣੇ ਪਰਿਵਾਰ ਅਤੇ ਘਰ ਪਹੁੰਚਾਉਣ ਲਈ ਸੰਘਰਸ਼ ਕਰ ਰਹੇ ਹਨ। ਮੈਂ ਮੰਨਦੀ ਹਾਂ ਕਿ ਸੰਕਟ ਦੀ ਇਸ ਘੜੀ 'ਚ ਆਪਣੇ ਦੇਸ਼ਵਾਸੀਆਂ ਦੀ ਮਦਦ ਕਰਨਾ ਸਾਡੀ ਰਾਸ਼ਟਰੀ ਜ਼ਿੰਮੇਵਾਰੀ ਹੈ। ਇਕ ਤਰੀਕਾ ਹੈ ਜਿਸ ਨਾਲ ਤੁਹਾਡੀ ਕੰਪਨੀ ਵੋਡਾਫੋਨ-ਆਈਡੀਆ ਲਿਮਟਿਡ ਮੌਜੂਦਾ ਹਾਲਾਤ 'ਚ ਸਕਾਰਾਤਮਕ ਫਰਕ ਪਾ ਸਕਦੀ ਹੈ।

ਉਨ੍ਹਾਂ ਨੇ ਅਗੇ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆਪਣੇ ਘਰ ਜਾ ਰਹੇ ਹਨ ਉਨ੍ਹਾਂ ਦੇ ਮੋਬਾਇਲ ਰਿਚਾਰਜ ਖਤਮ ਹੋ ਚੁੱਕੇ ਹਨ। ਇਸ ਦਾ ਮਤਲਬ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਕਾਲ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਦੀ ਕਾਲ ਰਿਸੀਵ ਕਰ ਸਕਦੇ ਹਨ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੀ ਮੋਬਾਇਲ ਸੇਵਾ 'ਚ ਇਨਕਮਿੰਗ ਅਤੇ ਆਊਟਗੋਇੰਗ ਵਿਵਸਥਾ ਨੂੰ ਅਗਲੇ ਇਕ ਮਹੀਨੇ ਲਈ ਬਿਲਕੁਲ ਫ੍ਰੀ ਕਰ ਦਵੋ ਕਿਉਂਕਿ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਸਫਰ 'ਤੇ ਹਨ, ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ 'ਚ ਕੁਝ ਸਹੂਲਤ ਮਿਲ ਸਕੇ। ਅਜਿਹਾ ਪਹਿਲੀ ਵਾਰ ਹੋਇਆ ਉਨ੍ਹਾਂ ਦੇ ਡਰ ਅਤੇ ਅਨਿਸ਼ਚਿਤਤਾ ਨੂੰ ਬਹੁਤ ਹੱਦ ਤਕ ਕੰਮ ਕਰਨ 'ਚ ਮਦਦ ਹੋਵੇਗੀ।


Karan Kumar

Content Editor

Related News