ਬਿਨਾਂ ਲੱਛਣ ਵਾਲੇ ਲੋਕਾਂ ਨਾਲ ਇਨਫੈਕਟਿਡ ਹੋਏ 44 ਫੀਸਦੀ ਕੋਰੋਨਾ ਮਰੀਜ਼, ਕਾਂਟੈਕਟ ਟ੍ਰੇਸਿੰਗ ਦੀ ਜ਼ਰੂਰਤ

Sunday, Apr 19, 2020 - 07:16 AM (IST)

ਨਵੀਂ ਦਿੱਲੀ,(ਇੰਟ.)–ਕੋਰੋਨਾ ਮਹਾਮਾਰੀ ਸਬੰਧੀ ਇਕ ਨਵੀਂ ਖੋਜ ਸਾਹਮਣੇ ਆਈ ਹੈ। ਇਸ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਪਾਜ਼ੇਟਿਵ 44 ਫੀਸਦੀ ਲੋਕਾਂ ਨੂੰ ਉਨ੍ਹਾਂ ਲੋਕਾਂ ਤੋਂ ਇਨਫੈਕਸ਼ਨ ਮਿਲੀ ਹੈ ਜਿਨ੍ਹਾਂ ਵਿਚ ਇਸ ਬੀਮਾਰੀ ਦੇ ਕੋਈ ਲੱਛਣ ਨਹੀਂ ਹਨ। ਮੰਨੀ ਪ੍ਰਮੰਨੀ ਮੈਗਜ਼ੀਨ ਨੇਚਰ ਮੈਡੀਸਨ ਵਿਚ ਬੀਤੇ ਦਿਨੀਂ ਇਹ ਖੋਜ ਪ੍ਰਕਾਸ਼ਿਤ ਹੋਈ ਹੈ। 

ਕੋਰੋਨਾ ਦੇ ਜਨਮਦਾਤਾ ਦੇਸ਼ ਚੀਨ ਦੇ ਗੁਆਂਗਝੂ ਹਸਪਤਾਲ ਦੀ 94 ਕੋਰੋਨਾ ਇਨਫੈਕਟਿਡ ਮਰੀਜ਼ਾਂ ’ਤੇ ਇਹ ਖੋਜ ਕੀਤੀ ਗਈ। ਮੈਗਜ਼ੀਨ ਵਿਚ ਖੋਜਕਾਰਾਂ ਨੇ ਲਿਖਿਆ ਕਿ ਅਸੀਂ ਇਹ ਦੇਖਿਆ ਹੈ ਕਿ ਗਲੇ ਵਿਚ ਵਾਇਰਸ ਦਾ ਇਨਫੈਕਸ਼ਨ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਲੱਛਣ ਦਿਸਣੇ ਸ਼ੁਰੂ ਹੀ ਹੁੰਦੇ ਹਨ। ਸਾਡਾ ਅੰਦਾਜ਼ਾ ਹੈ ਕਿ 44 ਫੀਸਦੀ ਸੈਕੰਡਰੀ ਕੇਸਾਂ ਵਿਚ ਇਨਫੈਕਸ਼ਨ ਇਸ ਦੌਰਾਨ ਹੁੰਦਾ ਹੈ। ਖੋਜਕਾਰਾਂ ਅਨੁਸਾਰ ਇਨਫੈਕਸ਼ਨ ਕੰਟਰੋਲ ਦੇ ਉਪਾਅ ਬਿਨਾਂ ਲੱਛਣਾਂ ਵਾਲੇ ਟਰਾਂਸਮਿਸ਼ਨ ਵੱਲ ਹੋਣੇ ਚਾਹੀਦੇ ਹਨ। 
ਸਿੰਗਾਪੁਰ ਤੇ ਤਿਆਨਜਿਨ 
2 ਦੇਸ਼ਾਂ ਸਿੰਗਾਪੁਰ (48 ਫੀਸਦੀ) ਅਤੇ ਤਿਆਨਜਿਨ (62 ਫੀਸਦੀ) ਵਿਚ ਲੱਛਣ ਦਿਸਣ ਤੋਂ ਪਹਿਲਾਂ ਹੀ ਵਾਇਰਸ ਦਾ ਇਨਫੈਕਸ਼ਨ ਫੈਲਣ ਦਾ ਅੰਦਾਜ਼ਾ ਲਗਾਇਆ ਗਿਆ ਸੀ ਜਦਕਿ ਲੱਛਣ ਦਿਸਣ ਤੋਂ ਬਾਅਦ ਆਈਸੋਲੇਸ਼ਨ ਸ਼ੁਰੂ ਕਰਵਾਉਣ ਤੋਂ ਬਾਅਦ ਵਾਇਰਸ ਦੇ ਫੈਲਣ ਵਾਲੇ ਮਾਮਲੇ ਬਹੁਤ ਸੀਮਤ ਸਨ। ਭਾਰਤ ਦੀ ਟੈਸਟਿੰਗ ਪ੍ਰਕਿਰਿਆ ਵਧੇਰੇ ਉਨ੍ਹਾਂ ਮਾਮਲਿਆਂ ’ਤੇ ਹੈ ਜਿਥੇ ਲੱਛਣ ਦਿਖਾਈ ਦਿੰਦੇ ਹਨ। ਫਿਲਹਾਲ ਭਾਰਤ ਵਿਚ ਉਸ ਵਿਅਕਤੀ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਕਿਸੇ ਵਿਦੇਸ਼ ਯਾਤਰਾ ਤੋਂ ਪਰਤਿਆ ਹੋਵੇ। ਲੈਬ ਤੋਂ ਪੁਸ਼ਟੀ ਹੋ ਚੁੱਕੇ ਮਾਮਲੇ ਦੇ ਸੰਪਰਕ ਵਿਚ ਆਇਆ ਹੋਵੇ। ਕਿਸੇ ਸਿਹਤ ਕਰਮਚਾਰੀ ਵਿਚ ਜੇਕਰ ਲੱਛਣ ਦਿਸ ਰਹੇ ਹੋਣ ਜਾਂ ਫਿਰ ਉਨ੍ਹਾਂ ਸਾਰੇ ਮਰੀਜ਼ਾਂ ਵਿਚ,ਜਿਨ੍ਹਾਂ ਨੂੰ ਸਾਹ ਲੈਣ ਵਿਚ ਜ਼ਿਆਦਾ ਸਮੱਸਿਆ ਆ ਰਹੀ ਹੋਵੇ ਅਤੇ ਉਹ ਸੀਵੀਅਰ ਐਕਿਊਟ ਰੈਸਪੀਰੇਟਰੀ ਇਲਨੈਸ ਹੋ ਸਕਦੀ ਹੈ। ਸਿਹਤ ਮੰਤਰਾਲਾ ਵਲੋਂ ਤੈਅ ਕੀਤੇ ਹੋਏ ਹਾਟਸਪਾਟ ਖੇਤਰਾਂ ਵਿਚ ਵੀ ਜੇਕਰ ਕਿਸੇ ਫਲੂ ਦੇ ਲੱਛਣ ਦਿਖਾਈ ਦੇ ਰਹੇ ਹੋਣ ਤਾਂ ਉਨ੍ਹਾਂ ਦਾ ਕੋਰੋਨਾ ਨੂੰ ਲੈ ਕੇ ਟੈਸਟ ਕਰਵਾਇਆ ਜਾ ਰਿਹਾ ਹੈ, ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਬਿਨਾਂ ਲੱਛਣ ਵਾਲੇ ਲੋਕਾਂ ਤੋਂ ਵਾਇਰਸ ਦੇ ਇਨਫੈਕਸ਼ਨ ਦਾ ਫੀਸਦੀ ਬੇਹੱਦ ਸੀਮਤ ਹੈ ਅਤੇ ਫਿਲਹਾਲ ਟੈਸਟਿੰਗ ਰਣਨੀਤੀ ਬਦਲਣ ਦੀ ਲੋੜ ਨਹੀਂ ਹੈ।

ਇਨ੍ਹਾਂ ਕਦਮਾਂ ਦੀ ਹੈ ਲੋੜ

ਖੋਜ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਘੱਟ ਕਰਨ ਲਈ ਇਹ ਜ਼ਰੂਰੀ ਹੈ ਕਿ ਕਾਂਟੈਕਟ ਟ੍ਰੇਸਿੰਗ ਕੀਤੀ ਜਾਵੇ। ਜਦੋਂ ਲੱਛਣ ਦੇਖਣ ਤੋਂ ਪਹਿਲਾਂ ਹੀ 30 ਫੀਸਦੀ ਤੋਂ ਜ਼ਿਆਦਾ ਇਨਫੈਕਸ਼ਨ ਫੈਲ ਜਾਂਦਾ ਹੈ। ਅਜਿਹੇ ਸਮੇਂ ਘੱਟ ਗਿਣਤੀ ਵਿਚ ਕਾਂਟੈਕਟ ਟ੍ਰੇਸਿੰਗ ਅਤੇ ਘੱਟ ਲੋਕਾਂ ’ਤੇ ਆਈਸੋਲੇਸ਼ਨ ਨਾਲ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ। ਇਸ ਖੋਜ ਅਨੁਸਾਰ ਲਾਭ ਉਦੋਂ ਹੋਵੇਗਾ ਜਦੋਂ ਇਨਫੈਕਟਿਡ ਵਿਅਕਤੀ ਦਾ 90 ਫੀਸਦੀ ਕਾਂਟੈਕਟ ਟ੍ਰੇਸਿੰਗ ਕਰ ਲਿਆ ਜਾਵੇ। ਚੀਨ ਅਤੇ ਹਾਂਗਕਾਂਗ ਨੇ ਫਰਵਰੀ ਮਹੀਨੇ ਵਿਚ ਬਿਲਕੁਲ ਅਜਿਹਾ ਹੀ ਕੀਤਾ ਜਿਸ ਦਾ ਨਤੀਜਾ ਅੱਜ ਸਾਹਮਣੇ ਆਇਆ। ਦੋਵੇਂ ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ ਆਈ ਹੈ।


Lalita Mam

Content Editor

Related News