ਕੋਰੋਨਾ ਇਨਫੈਕਟਿਡ ਨੌਜਵਾਨ ਨੇ ਟਿਕਟਾਕ ’ਤੇ ਉਡਾਇਆ ਮਾਸਕ ਪਹਿਨਣ ਵਾਲਿਆਂ ਦਾ ਮਜ਼ਾਕ

04/13/2020 12:13:44 AM

ਸਾਗਰ– ਸਾਗਰ ਸ਼ਹਿਰ ਦੇ ਕੋਰੋਨਾ ਇਨਫੈਕਟਿਡ 25 ਸਾਲਾ ਨੌਜਵਾਨ ਨੇ ਟਿਕਟਾਕ ’ਤੇ ਵੀਡੀਓ ਬਣਾ ਕੇ ਵਾਇਰਸ ਤੋਂ ਬਚਣ ਲਈ ਲੋਕਾਂ ਵਲੋਂ ਪਹਿਨੇ ਜਾਣ ਵਾਲੇ ਮਾਸਕ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਕੱਪੜੇ ਦੇ ਟੁਕੜੇ ’ਤੀ ਕੀ ਭਰੋਸਾ ਰੱਖਣਾ ਹੈ। ਰੱਖਣਾ ਹੈ ਤਾਂ ਉਪਰ ਵਾਲੇ ਖੁਦਾ ’ਤੇ ਰੱਖੋ। ਇਹ ਟਿਕਟਾਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਉਸ ਦੇ ਮੋਬਾਇਲ ਫੋਨ ਨੂੰ ਕਬਜ਼ੇ ’ਚ ਲੈ ਲਿਆ।

PunjabKesari
10 ਅਪ੍ਰੈਲ ਨੂੰ ਉਸ ਦੇ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਅਤੇ ਸਾਗਰ ਜ਼ਿਲੇ ’ਚ ਉਹ ਕੋਵਿਡ-19 ਦਾ ਪਹਿਲਾ ਮਰੀਜ਼ ਹੈ। ਇਸ ਕੋਰੋਨਾ ਮਰੀਜ਼ ਨੇ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਹੈ। ਉਹ ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਸ਼ਿਕਾਇਤ ਲੈ ਕੇ ਖੁਦ ਹੀ ਟੀ. ਬੀ. ਹਸਪਤਾਲ ਸਥਿਤ ਕੋਰੋਨਾ ਜਾਂਚ ਕੇਂਦਰ ’ਚ ਪਹੁੰਚਿਆ ਸੀ। ਇਸ ਟਿਕਟਾਕ ਵੀਡੀਓ ’ਚ ਦਿਸ ਰਿਹਾ ਹੈ ਕਿ ਮੁਸਲਿਮ ਟੋਪੀ ਪਹਿਨੇ ਹੋਏ ਇਸ ਨੌਜਵਾਨ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਮਾਸਕ ਕਿਉਂ ਨਹੀਂ ਪਹਿਨਦੇ ਤਾਂ ਉਹ ਦੋਪਹੀਆ ਵਾਹਨ ’ਤੇ ਬੈਠੇ ਹੋਏ ਕਹਿੰਦਾ ਹੈ ਕਿ ਕੱਪੜੇ ਦੇ ਟੁਕੜੇ ’ਤੇ ਕੀ ਭਰੋਸਾ ਰੱਖਣਾ ਹੈ, ਰੱਖਣਾ ਹੈ ਤਾਂ ਉਪਰ ਵਾਲੇ ਖੁਦਾ ’ਤੇ ਰੱਖੋ। ਉਹ ਆਪਣੇ ਹੱਥ ’ਚ ਫੜੇ ਤੌਲੀਏ ਨੂੰ ਵੀ ਸੁੱਟ ਦਿੰਦਾ ਹੈ।

 


Gurdeep Singh

Content Editor

Related News