ਹਿਮਾਚਲ ’ਚ ਮੁੜ ਬੰਦ ਹੋਏ 11 ਸਕੂਲ, 52 ਵਿਦਿਆਰਥੀ ਆਏ ਕੋਰੋਨਾ ਪਾਜ਼ੇਟਿਵ
Sunday, Aug 08, 2021 - 01:39 PM (IST)
ਸ਼ਿਲਮਾ– ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਲਾਗ ਦੇ ਮਾਮਲਿਆਂ ’ਚ ਫਿਰ ਉਛਾਲ ਆਇਆ ਹੈ। ਸੂਬੇ ’ਚ 52 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ’ਚੋਂ ਬਿਲਾਸਪੁਰ ’ਚ 2, ਚੰਬਾ ’ਚ 9, ਹਮੀਰਪੁਰ ’ਚ 5, ਕਾਂਗੜਾ ’ਚ 15, ਕੁੱਲੂ ’ਚ 1, ਲਾਹੌਲ-ਸਪਿਤੀ ’ਚ 1, ਮੰਡੀ ’ਚ 7, ਸ਼ਿਲਮਾ ’ਚ 9 ਅਤੇ ਊਨਾ ਜ਼ਿਲ੍ਹੇ ’ਚ 9 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਹੋਏ ਹਨ। ਇਨ੍ਹਾਂ ’ਚ 13 ਵਿਦਿਆਰਥੀ ਆਈ.ਟੀ. ਦੇ ਹਨ ਜਦਕਿ 39 ਵਿਦਿਆਰਥੀ ਸਕੂਲਾਂ ਦੇ ਹਨ। ਜ਼ਿਲ੍ਹਾ ਚੰਬਾ ’ਚ 2 ਅਗਸਤ ਨੂੰ ਸਕੂਲ ਖੁੱਲ੍ਹਣ ਤੋਂ ਬਾਅਦ 3 ਦਿਨਾਂ ਦੇ ਅੰਦਰ ਹੀ 11 ਸਕੂਲਾਂ ’ਚ ਕਈ ਵਿਦਿਆਰਥੀ ਅਤੇ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਦੇ ਚਲਦੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੇ ਅਗਲੇ 48 ਘੰਟਿਆਂ ਲਈ ਇਨ੍ਹਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ।
ਸ਼ਨੀਵਾਰ ਨੂੰ ਹਿਮਾਚਲ ’ਚ ਕੋਰੋਨਾ ਦੇ 356 ਨਵੇਂ ਮਾਮਲੇ ਆਏ ਹਨ। ਪੀੜਤਾਂ ’ਚ ਬਿਲਾਸਪੁਰ ਜ਼ਿਲ੍ਹੇ ਦੇ 25, ਚੰਬਾ ਦੇ 53, ਹਮੀਰਪੁਰ ਦੇ 16, ਕਾਂਗੜਾ ਦੇ 37, ਕੁੱਲੂ ਦੇ 14, ਲਾਹੌਲ-ਸਪਿਤੀ ’ਚ 4, ਮੰਡੀ ਦੇ 89, ਸ਼ਿਮਲਾ ਦੇ 96, ਸਿਰਮੌਰ ਦੇ 6, ਸੋਲਨ ਦੇ 4 ਅਤੇ ਊਨਾ ਦੇ 12 ਲੋਕ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਦਿਨ ਦੇ ਅੰਦਰ 134 ਕੋਰੋਨਾ ਮਰੀਜ਼ ਠੀਕ ਵੀ ਹੋਏ ਹਨ।