ਪੱਛਮੀ ਬੰਗਾਲ ਦੇ ਨਵੋਦਿਆ ਸਕੂਲ ''ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ

Wednesday, Dec 22, 2021 - 06:31 PM (IST)

ਪੱਛਮੀ ਬੰਗਾਲ ਦੇ ਨਵੋਦਿਆ ਸਕੂਲ ''ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ

ਨਦੀਆ- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਇਕ ਰਿਹਾਇਸ਼ੀ ਸਕੂਲ ਦੇ ਘੱਟੋ-ਘੱਟ 29 ਵਿਦਿਆਰਥੀਆਂ 'ਚ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਵਾਹਰ ਨਵੋਦਿਆ ਸਕੂਲ, ਕਲਿਆਣੀ ਦੇ 9ਵੀਂ ਅਤੇ 10ਵੀਂ ਜਮਾਤ ਦੇ 29 ਵਿਦਿਆਰਥੀ ਵਾਇਰਸ ਨਾਲ ਪੀੜਤ ਹਨ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਨੂੰ ਘਰ ਲਿਜਾਉਣ ਲਈ ਸੂਚਿਤ ਕੀਤਾ ਗਿਆ ਹੈ। 

PunjabKesari

ਪੀੜਤ ਵਿਦਿਆਰਥੀਆਂ ਨੂੰ ਏਕਾਂਤਵਾਸ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ 'ਚ ਖੰਘ ਅਤੇ ਸਰਦੀ ਦੇ ਲੱਛਣ ਸਨ। ਕਲਿਆਣੀ ਦੇ ਸਬ ਡਿਵੀਜ਼ਨ ਅਧਿਕਾਰੀ (ਐੱਸ.ਡੀ.ਓ.) ਹੀਰਕ ਮੰਡਲ ਨੇ ਦੱਸਿਆ ਕਿ ਸਕੂਲ ਦੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਵੀ ਕੋਰੋਨਾ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਓਮੀਕ੍ਰੋਨ ਨੂੰ ਲੈ ਕੇ ਏਮਜ਼ ਡਾਇਰੈਕਟਰ ਗੁਲੇਰੀਆ ਦੀ ਚਿਤਾਵਨੀ, ਕਿਹਾ- ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News