ਹਸਪਤਾਲ ਕਾਮਿਆਂ ਨੂੰ ਚਕਮਾ ਦੇ ਕੇ ਫਰਾਰ ਹੋਇਆ ਕੋਰੋਨਾ ਪਾਜ਼ੇਟਿਵ ਮਰੀਜ਼, ਭਾਲ ''ਚ ਪੁਲਸ

Monday, Jul 06, 2020 - 12:53 PM (IST)

ਹਸਪਤਾਲ ਕਾਮਿਆਂ ਨੂੰ ਚਕਮਾ ਦੇ ਕੇ ਫਰਾਰ ਹੋਇਆ ਕੋਰੋਨਾ ਪਾਜ਼ੇਟਿਵ ਮਰੀਜ਼, ਭਾਲ ''ਚ ਪੁਲਸ

ਬਲੀਆ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕੋਰੋਨਾ ਪਾਜ਼ੇਟਿਵ ਮਰੀਜ਼ ਹਸਪਤਾਲ ਦੇ ਕਾਮਿਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਰੇਵਤੀ ਇਲਾਕੇ ਦਾ ਰਹਿਣ ਵਾਲਾ ਭੋਲਾ ਓਝਾ ਦੀ ਬੀਤੀ 2 ਜੁਲਾਈ ਨੂੰ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਜ਼ਿਲੇ ਦੇ ਬਸੰਤਪੁਰ ਸਥਿਤ ਐੱਲ-1 ਸਰਕਾਰੀ ਕੋਵਿਡ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਸੁੱਖਪੁਰਾ ਥਾਣਾ ਮੁਖੀ ਵਰਿੰਦਰ ਯਾਦਵ ਨੇ ਸੋਮਵਾਰ ਨੂੰ ਦੱਸਿਆ ਕਿ ਭੋਲਾ ਐਤਵਾਰ ਦੀ ਦੁਪਹਿਰ ਨੂੰ ਹਸਪਤਾਲ ਦੇ ਕਾਮਿਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਰੇਵਤੀ ਨਗਰ ਪੰਚਾਇਤ ਦੇ ਨਾਮਜ਼ਦ ਕੌਂਸਲਰ ਭੋਲਾ ਨੇ ਦੋ ਦਿਨ ਪਹਿਲਾਂ ਹੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਉਸ ਨੇ ਬਸੰਤਪੁਰ ਸਰਕਾਰੀ ਹਸਪਤਾਲ ਦੀ ਮਾੜੀ ਹਾਲਤ ਨੂੰ ਉਜਾਗਰ ਕੀਤਾ ਸੀ।

ਓਧਰ ਥਾਣਾ ਮੁਖੀ ਵਰਿੰਦਰ ਯਾਦਵ ਦੱਸਿਆ ਕਿ ਪ੍ਰਸ਼ਾਸਨ ਵਲੋਂ ਭੋਲਾ ਨੂੰ ਐਤਵਾਰ ਨੂੰ ਆਜ਼ਮਗੜ੍ਹ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਸਰਕਾਰੀ ਹਸਪਤਾਲ ਤੋਂ ਫਰਾਰ ਹੋਣ ਤੋਂ ਬਾਅਦ ਭੋਲਾ ਨੇ ਫਿਰ ਫੇਸਬੁੱਕ 'ਤੇ ਆਪਣਾ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵਾਇਰਲ ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਨੂੰ ਪ੍ਰਸ਼ਾਸਨ ਤੋਂ ਜਾਨ ਦਾ ਖਤਰਾ ਹੈ ਅਤੇ ਸਾਜਿਸ਼ ਤਹਿਤ ਉਸ ਨੂੰ ਆਜ਼ਮਗੜ੍ਹ ਲਿਜਾਇਆ ਜਾ ਰਿਹਾ ਹੈ। ਯਾਦਵ ਮੁਤਾਬਕ ਭੋਲਾ ਨੇ ਆਪਣੇ ਫਰਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਕਾਂਤਵਾਸ ਵਿਚ ਹੈ। ਇਕਾਂਤਵਾਸ ਖਤਮ ਹੋਣ ਮਗਰੋਂ ਉਹ ਸਾਹਮਣੇ ਆਵੇਗਾ। ਥਾਣਾ ਮੁਖੀ ਨੇ ਦੱਸਿਆ ਕਿ ਕੋਰੋਨਾ ਰੋਗੀ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News