ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ

Saturday, May 08, 2021 - 05:49 PM (IST)

ਕੋਰੋਨਾ ਜੰਗ: ਫਾਰੂਕ ਅਬਦੁੱਲਾ ਨੇ ਐੱਮ. ਪੀ. ਫੰਡ ਤੋਂ ਦਿੱਤੇ 1.40 ਕਰੋੜ ਰੁਪਏ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਕਸ਼ਮੀਰ ਘਾਟੀ ਵਿਚ ਕੋਵਿਡ-19 ਖ਼ਿਲਾਫ਼ ਜੰਗ ਨਾਲ ਨਜਿੱਠਣ ਲਈ ਸੰਸਦ ਮੈਂਬਰ (ਐੱਮ. ਪੀ.) ਸਥਾਨਕ ਖੇਤਰ ਵਿਕਾਸ ਫੰਡ ਤੋਂ 1.40 ਕਰੋੜ ਰੁਪਏ ਜਾਰੀ ਕੀਤੇ। ਕਸ਼ਮੀਰ ਘਾਟੀ ਵਿਚ ਸ਼ੁੱਕਰਵਾਰ ਨੂੰ 3,575 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 21 ਹੋਰ ਮਰੀਜ਼ਾਂ ਦੀ ਮੌਤ ਹੋ ਗਈ। 

ਸ਼੍ਰੀਨਗਰ ਚੋਣ ਖੇਤਰ ਦੇ ਸੰਸਦ ਮੈਂਬਰ ਡਾ. ਅਬਦੁੱਲਾ ਨੇ ਡਿਪਟੀ ਕਮਿਸ਼ਨਰ ਮੁਹੰਮਦ ਏਜਾਜ਼ ਅਸਦ ਨੂੰ ਲਿਖੀ ਇਕ ਚਿੱਠੀ ਵਿਚ ਕਿਹਾ ਕਿ ਕਸ਼ਮੀਰ ਘਾਟੀ ਵਿਚ ਕੋਰੋਨਾ ਖ਼ਤਰਨਾਕ ਤਰੀਕੇ ਨਾਲ ਫੈਲ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਹਾਲ ਹੀ ’ਚ ਭਾਰਤ ਸਰਕਾਰ ਵਲੋਂ ਜਾਰੀ ਸੰਸਦ ਮੈਂਬਰ ਖੇਤਰ ਵਿਕਾਸ ਫੰਡ ਦੀ ਵਰਤੋਂ ਮੇਰੇ ਸੰਸਦੀ ਖੇਤਰ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਹਸਪਤਾਲਾਂ ’ਚ ਕੋਵਿਡ ਮਰੀਜ਼ਾਂ ਦੀ ਦੇਖਭਾਲ ਲਈ ਕਰਨੀ ਚਾਹੀਦੀ ਹੈ। 

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਨੇ ਚਿੱਠੀ ਦੀ ਕਾਪੀ ਇੱਥੇ ਪ੍ਰੈੱਸ ਨੂੰ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਡੀ. ਐੱਚ. ਐੱਸ. ਕਸ਼ਮੀਰ ਲਈ 50 ਲੱਖ, ਸਰਕਾਰੀ ਹਸਪਤਾਲ ਸ਼੍ਰੀਨਗਰ, ਐੱਸ. ਕੇ. ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਮੈਡੀਕਲ ਕਾਲਜ ਲਈ 30-30 ਲੱਖ ਰੁਪਏ ਜਾਰੀ ਕੀਤੇ। 


author

Tanu

Content Editor

Related News