ਬਿਹਾਰ ਅਤੇ ਹਰਿਆਣਾ ਸਮੇਤ 9 ਸੂਬਿਆਂ ''ਚ ਵੱਧ ਰਹੇ ਹਨ ਕੋਰੋਨਾ ਮਾਮਲੇ: ਸਿਹਤ ਮੰਤਰਾਲਾ

Friday, May 07, 2021 - 09:07 PM (IST)

ਬਿਹਾਰ ਅਤੇ ਹਰਿਆਣਾ ਸਮੇਤ 9 ਸੂਬਿਆਂ ''ਚ ਵੱਧ ਰਹੇ ਹਨ ਕੋਰੋਨਾ ਮਾਮਲੇ: ਸਿਹਤ ਮੰਤਰਾਲਾ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਿਹਾ ਹੈ ਕਿ ਬਿਹਾਰ, ਹਰਿਆਣਾ, ਪੱਛਮੀ ਬੰਗਾਲ ਸਮੇਤ 9 ਸੂਬਿਆਂ ਵਿੱਚ ਕੋਰੋਨਾ ਦੇ ਮਾਮਲੇ ਚਿੰਤਾਜਨਕ ਰਫ਼ਤਾਰ ਨਾਲ ਵੱਧ ਰਹੇ ਹਨ। ਕੇਂਦਰ ਸਰਕਾਰ ਵਿੱਚ ਵਧੀਕ ਸਕੱਤਰ (ਸਿਹਤ) ਆਰਤੀ ਆਹੂਜਾ  ਨੇ ਕਿਹਾ ਕਿ ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ, ਹਰਿਆਣਾ, ਓਡਿਸ਼ਾ ਅਤੇ ਉਤਰਾਖੰਡ ਵਿੱਚ ਕੋਰੋਨਾ ਦੇ ਮਾਮਲੇ ਤੇਜ਼ ਰਫ਼ਤਾਰ ਨਾਲ ਵੱਧ ਰਹੇ ਹਨ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਕੁੱਝ ਸੂਬੇ/ਯੂ.ਟੀ. ਵਿੱਚ ਕੋਰੋਨਾ ਦਾ ਟ੍ਰੈਂਡ ਹੇਠਾਂ ਆਇਆ ਹੈ, ਇਸ ਵਿੱਚ ਪੰਜਾਬ, ਜੰ‍ਮੂ-ਕਸ਼‍ਮੀਰ (ਯੂ.ਪੀ.), ਅਸਾਮ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਮੇਘਾਲਿਆ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਹਨ।

ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ ਇਨਫੈਕਸ਼ਨ ਦਰ 22.67 ਫੀਸਦੀ ਰਹੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਹਰ ਦਿਨ ਵੱਧ ਰਹੇ ਹਨ। ਕੋਰੋਨਾ ਦੇ ਚੱਲਦੇ ਹਾਲਾਤ ਬੇਕਾਬੂ ਹਨ। ਦੇਸ਼ ਵਿੱਚ ਪਿਛਲੇ 24 ਘੰਟੇ ਵਿੱਚ ਕੋਰੋਨਾ ਇਨਫੈਕਸ਼ਨ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ 4,14,188 ਨਵੇਂ ਕੇਸ ਆਏ ਹਨ। ਇਸ ਦੇ ਨਾਲ ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ ਚੱਲਦੇ 3,915 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੇਸ਼ਭਰ ਵਿੱਚ ਮੌਜੂਦਾ ਸਮੇਂ ਵਿੱਚ ਕੋਰੋਨਾ ਦੇ ਕੁਲ ਐਕਟਿਵ ਮਾਮਲੇ 36,45,164 ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਕੋਰੋਨਾ ਇਨਫੈਕਸ਼ਨ ਦੇ ਪਾਜ਼ੇਟਿਵਿਟੀ ਰੇਟ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ 23,70,298 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ। ਇਸ ਦੇ ਨਾਲ ਹੁਣ ਤੱਕ ਕੁਲ 16,49,73,058 ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News